ਅਦਾਕਾਰ ਧਰਮਿੰਦਰ ਨੇ ਪੁੱਤਰ ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਕ੍ਰਿਸਮਸ ਦੀ ਖੁਸ਼ੀ ਕੀਤੀ ਸਾਂਝੀ

Reported by: PTC Punjabi Desk | Edited by: Shaminder  |  December 26th 2022 03:39 PM |  Updated: December 26th 2022 03:39 PM

ਅਦਾਕਾਰ ਧਰਮਿੰਦਰ ਨੇ ਪੁੱਤਰ ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਕ੍ਰਿਸਮਸ ਦੀ ਖੁਸ਼ੀ ਕੀਤੀ ਸਾਂਝੀ

ਬਾਲੀਵੁੱਡ ਸਿਤਾਰਿਆਂ ਨੇ ਬੀਤੇ ਦਿਨ ਕ੍ਰਿਸਮਸ (Christmas)ਦਾ ਤਿਉਹਾਰ ਬੜੇ ਹੀ ਸ਼ਰਧਾ ‘ਤੇ ਧੂਮਧਾਮ ਦੇ ਨਾਲ ਮਨਾਇਆ । ਇਸ ਮੌਕੇ ਅਦਾਕਾਰ ਧਰਮਿੰਦਰ (Dharmendra Deol) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਧਰਮਿੰਦਰ ਨੇ ਸਭ ਨੁੰ ਕ੍ਰਿਸਮਸ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ ।

dharmendra Deol , image From instagram

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਹਿਮਾਂਸੀ ਖੁਰਾਣਾ ਦੀ ਸਿਹਤ ਵਿਗੜੀ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਵੀਡੀਓ ‘ਚ ਬੌਬੀ ਦਿਓਲ ਬਹੁਤ ਹੀ ਕਿਊਟ ਦਿਖਾਈ ਦੇ ਰਹੇ ਹਨ ਅਤੇ ਹੱਸ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

'Rocky Aur Rani Ki Prem Kahani' starring Alia Bhatt, Ranveer Singh, Dharmendra gets release date Image Source: Twitter

ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਨੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਖ਼ਾਸ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਪਿਛਲੇ ਕਈ ਸਾਲਾਂ ਤੋਂ ਉਹ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਲਦ ਹੀ ਉਹ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਉਣਗੇ ।

ਉਨ੍ਹਾਂ ਦੇ ਦੋਵੇਂ ਪੁੱਤਰ ਬੌਬੀ ਦਿਓਲ ਅਤੇ ਸੰਨੀ ਦਿਓਲ ਵੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ਅਤੇ ਜਲਦ ਹੀ ਸੰਨੀ ਦਿਓਲ ਫ਼ਿਲਮ ‘ਗਦਰ-੨’ ‘ਚ ਨਜ਼ਰ ਆਉਣਗੇ । ਅਦਾਕਾਰ ਧਰਮਿੰਦਰ ਦੀ ਧੀ ਈਸ਼ਾ ਦਿਓਲ ਵੀ ਵਧੀਆ ਅਦਾਕਾਰਾ ਹੈ ਤੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network