ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ ਦੇ ਪੰਜਾਬੀ ਬੋਲਣ ਦੇ ਅੰਦਾਜ਼ ‘ਤੇ ਸਰਗੁਨ ਮਹਿਤਾ ਨੇ ਕਿਹਾ ‘ਉਹ ਬਿਹਤਰ ਕਰ ਸਕਦੇ ਸੀ ਪਰ…..
ਆਮਿਰ ਖ਼ਾਨ (Aamir khan )ਦੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chaddha) ਜਲਦ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਆਮਿਰ ਖ਼ਾਨ ਇੱਕ ਸਰਦਾਰ ਦੀ ਭੂਮਿਕਾ ‘ਚ ਨਜ਼ਰ ਆਉਣਗੇ । ਜਦੋਂਕਿ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਖ਼ਾਨ ਵੀ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ । ਪਰ ਇਸ ਤੋਂ ਪਹਿਲਾਂ ਸਰਗੁਨ ਮਹਿਤਾ ਨੇ ਇਸ ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਵੱਲੋਂ ਬੋਲੀ ਗਏ ਪੰਜਾਬੀ ਲਹਿਜ਼ੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।
ਹੋਰ ਪੜ੍ਹੋ : ਜਾਣੋਂ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗਾ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਟ੍ਰੇਲਰ
ਸਰਗੁਨ ਮਹਿਤਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ 'ਆਮਿਰ ਖਾਨ ਸਰ ਪੰਜਾਬੀ ਨਹੀਂ ਹਨ ਅਤੇ ਉਨ੍ਹਾਂ ਨੇ ਇੱਕ ਭੂਮਿਕਾ ਨਿਭਾਈ ਹੈ। ਅਦਾਕਾਰਾਂ ਨੂੰ ਬਹੁਮੁਖੀ ਭੂਮਿਕਾਵਾਂ ਨਿਭਾਉਣੀਆਂ ਚਾਹੀਦੀਆਂ ਹਨ। ਮੈਂ ਕਹਿ ਸਕਦਾ ਹਾਂ ਕਿ ਉਹ ਥੋੜਾ ਬਿਹਤਰ ਕਰ ਸਕਦਾ ਸੀ ।
Image Source: Instagram
ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪ੍ਰੈਗਨੇਂਸੀ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪ, ਕਿਹਾ ਮੈਂ ਹਾਲੇ ਤਾਂ ….
ਪਰ ਜਿੰਨਾ ਵੀ ਉਨ੍ਹਾਂ ਨੇ ਕੀਤਾ ਹੈ ਉਸ ਲਈ ਕਰਨ ਲਈ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ’। ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਹਾਲ ਹੀ ‘ਚ ਆਈ ਉਨ੍ਹਾਂ ਦੀ ਫ਼ਿਲਮ ਸੌਂਕਣ ਸੌਂਕਣੇ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।
image Fro, instagram
ਇਸ ਤੋਂ ਇਲਾਵਾ ਉਸ ਨੇ ਬੀਤੇ ਦਿਨ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਸੀ । ਦੱਸ ਦਈਏ ਕਿ ਸਰਗੁਨ ਮਹਿਤਾ ਅਕਸਰ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਏ iੰਦੰਦੀ ਹੋਈ ਨਜ਼ਰ ਆਉਂਦੀ ਹੈ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਅਦਾਕਾਰਾ ਪੰਜਾਬੀ ਫ਼ਿਲਮਾਂ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮ ‘ਚ ਨਜ਼ਰ ਆ ਰਹੀ ਹੈ ।
View this post on Instagram