OMG! ਸ਼ਾਹਰੁਖ ਖਾਨ ਦੇ ਬੰਗਲੇ ਮਨੰਤ ਦੀ ਨਵੀਂ ਨੇਮ ਪਲੇਟ ਹੋਈ ਗਾਇਬ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

Reported by: PTC Punjabi Desk | Edited by: Pushp Raj  |  May 28th 2022 02:22 PM |  Updated: May 28th 2022 02:22 PM

OMG! ਸ਼ਾਹਰੁਖ ਖਾਨ ਦੇ ਬੰਗਲੇ ਮਨੰਤ ਦੀ ਨਵੀਂ ਨੇਮ ਪਲੇਟ ਹੋਈ ਗਾਇਬ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਬਾਲੀਵੁੱਡ ਦੇ 'ਬਾਦਸ਼ਾਹ' ਕਹੇ ਜਾਣ ਵਾਲੇ ਸ਼ਾਹਰੁਖ ਖਾਨ ਆਪਣੇ ਸਟਾਰਡਮ ਲਈ ਬਹੁਤ ਮਸ਼ਹੂਰ ਹਨ। ਸ਼ਾਹਰੁਖ ਖਾਨ ਦੇ ਬੇਟੇ ਆਰੀਯਨ ਨੂੰ ਕਲਿਨ ਚਿੱਟ ਮਿਲਣ ਮਗਰੋਂ ਕਿੰਗ ਖਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਇਸ ਦਾ ਕਾਰਨ ਹੈ ਉਨ੍ਹ ਦੇ ਘਰ ਮੰਨਤ ਦੀ ਨੇਮ ਪਲੇਟ ਹੈ, ਜੋ ਕਿ ਰਾਤੋ-ਰਾਤ ਗਾਇਬ ਹੋ ਗਈ ਹੈ।

Image Source: Twitter

ਸ਼ਾਹਰੁਖ ਖਾਨ ਨੂੰ ਸਿਰਫ ਬਾਲੀਵੁੱਡ ਦਾ ਬਾਦਸ਼ਾਹ ਹੀ ਨਹੀਂ ਕਿਹਾ ਜਾਂਦਾ ਹੈ। ਉਹ ਸੱਚਮੁੱਚ ਇੱਕ ਬਾਦਸ਼ਾਹ ਜੀਵਨ ਬਤੀਤ ਕਰਦੇ ਹਨ। ਭਾਵੇਂ ਗੱਲ ਉਨ੍ਹਾਂ ਦੇ ਸ਼ਾਨਦਾਰ ਮਹਿਲ ਵਰਗੇ ਘਰ ਮੰਨਤ ਦੀ ਹੀ ਕਿਉਂ ਨਾ ਹੋਵੇ। ਮੁੰਬਈ ਆਉਣ ਵਾਲੇ ਲੋਕ ਸ਼ਾਹਰੁਖ ਖਾਨ ਦਾ ਬੰਗਲਾ ਦੇਖਣ ਜ਼ਰੂਰ ਜਾਂਦੇ ਹਨ ਅਤੇ ਸ਼ਾਹਰੁਖ ਦੀ ਨੇਮ ਪਲੇਟ ਨਾਲ ਤਸਵੀਰਾਂ ਵੀ ਕਲਿੱਕ ਕਰਦੇ ਹਨ।

ਹਾਲ ਹੀ 'ਚ ਅਦਾਕਾਰ ਨੇ ਆਪਣੇ ਬੰਗਲੇ 'ਮੰਨਤ' ਦੀ ਨੇਮ ਪਲੇਟ ਬਦਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਫੈਨਜ਼ ਦੀ ਭੀੜ ਇਕੱਠੀ ਹੋ ਗਈ ਅਤੇ ਫੋਟੋ ਕਲਿੱਕ ਕਰਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਸ਼ਾਹਰੁਖ ਦੇ ਘਰ 'ਮੰਨਤ' ਦੇ ਬਾਹਰ ਨਵੀਂ ਨੇਮ ਪਲੇਟ ਨੂੰ ਦੇਖ ਕੇ ਫੈਨਜ਼ 'ਚ ਬੇਚੈਨੀ ਸਾਫ ਦਿਖਾਈ ਦੇ ਰਹੀ ਸੀ। ਹੁਣ ਖ਼ਬਰ ਆਈ ਹੈ ਕਿ ਇਹ ਨੇਮ ਪਲੇਟ ਇੰਨੀ ਮਹਿੰਗੀ ਹੈ ਕਿ ਸੁਣਨ ਵਾਲਿਆਂ ਦੇ ਕੰਨ ਖੜੇ ਹੋ ਜਾਣਗੇ।

Image Source: Twitter

ਗਾਇਬ ਹੋਈ ਸ਼ਾਹਰੁਖ ਖਾਨ ਦੇ ਘਰ ਮੰਨਤ ਦੀ ਨੇਮ ਪਲੇਟ

ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸ਼ਾਹਰੁਖ ਦੇ ਘਰ ਮੰਨਤ ਦੀ ਨੇਮ ਪਲੇਟ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਦੇ ਬੰਗਲੇ ਦੀ ਨੇਮ ਪਲੇਟ ਗਾਇਬ ਹੋ ਗਈ ਹੈ।

ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਮੰਨਤ ਦੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿੱਥੇ ਕਿਤੇ ਨਾਂ ਦੀ ਪਲੇਟ ਨਜ਼ਰ ਆ ਰਹੀ ਹੈ ਅਤੇ ਕਈਆਂ ਨੇ ਬਿਨਾਂ ਵਾਲੇ ਨੇਮ ਪਲੇਟ ਦੀ ਵੀਡੀਓਜ਼ ਸ਼ੇਅਰ ਕੀਤੀਆਂ ਹਨ।

ਕਿਥੇ ਗਈ ਨੇਮ ਪਲੇਟ ?

ਦਰਅਸਲ, ਤੁਹਾਨੂੰ ਦੱਸ ਦੇਈਏ ਕਿ ਮੰਨਤ ਦੀ ਇਹ ਨੇਮ ਪਲੇਟ ਗੁੰਮ ਜਾਂ ਚੋਰੀ ਨਹੀਂ ਹੋਈ ਹੈ, ਸਗੋਂ ਮੁਰੰਮਤ ਲਈ ਗਈ ਹੈ। ਖਬਰਾਂ ਮੁਤਾਬਕ ਨੇਮ ਪਲੇਟ 'ਚੋਂ ਇਕ ਹੀਰਾ ਨਿਕਲਿਆ ਸੀ। ਇਸ ਕਾਰਨ ਇਸ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਕੁਝ ਦਿਨਾਂ ਬਾਅਦ ਇਸ ਨੂੰ ਮੁੜ ਗੇਟ ਦੇ ਕੋਲ ਹੀ ਲਗਾ ਦਿੱਤਾ ਜਾਵੇਗਾ।

Image Source: Twitter

ਹੋਰ ਪੜ੍ਹੋ: ਵੀਰ ਸਾਵਰਕਰ ਦੀ ਜਯੰਤੀ ਮੌਕੇ ਫਿਲਮ 'ਸੁਤੰਤਰ ਵੀਰ ਸਾਵਰਕਰ' ਤੋਂ ਰਣਦੀਪ ਹੁੱਡਾ ਦਾ ਫਰਸਟ ਲੁੱਕ ਆਇਆ ਸਾਹਮਣੇ, ਫੈਨਜ਼ ਕਰ ਰਹੇ ਪਸੰਦ

ਨੇਮ ਪਲੇਟ ਦੀ ਕੀਮਤ ਹੈ 25 ਲੱਖ ਰੁਪਏ

ਦੱਸ ਦੇਈਏ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਇੱਕ ਵਧੀਆ ਇੰਟੀਰੀਅਰ ਡਿਜ਼ਾਈਨਰ ਹੈ ਅਤੇ ਉਸ ਨੇ ਇਸ ਨੇਮਪਲੇਟ ਨੂੰ ਡਿਜ਼ਾਈਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨੇਮ ਪਲੇਟ ਦੀ ਕੀਮਤ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਅਜਿਹੇ 'ਚ ਕਿਸੇ ਵੀ ਆਮ ਵਿਅਕਤੀ ਲਈ ਇੰਨੀ ਮਹਿੰਗੀ ਨੇਮ ਪਲੇਟ ਖਰੀਦਣੀ ਮੁਸ਼ਕਿਲ ਹੋ ਸਕਦੀ ਹੈ, ਪਰ ਸ਼ਾਹਰੁਖ ਦੇ ਫੈਨਜ਼ ਤੇ ਮੁੰਬਈ ਘੁੰਮਣ ਆਉਣ ਵਾਲੇ ਸੈਲਾਨੀਆਂ ਦੇ ਲਈ ਸ਼ਾਹਰੁਖ ਖਾਨ ਦਾ ਬੰਗਲਾ ਮੰਨਤ ਤੇ ਇਸ ਦੀ ਨੇਮਪਲੇਟ ਇੱਕ ਅਹਿਮ ਥਾਂ ਰੱਖਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network