ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਾਣੀਪਤ ਦੇ ਗਰਾਊਂਡ ’ਚ ਕਰਨ ਜਾਂਦਾ ਸੀ ਇਹ ਕੰਮ, ਇਤਫਾਕ ਨਾਲ ਬਣ ਗਿਆ ਖਿਡਾਰੀ

Reported by: PTC Punjabi Desk | Edited by: Rupinder Kaler  |  August 09th 2021 03:40 PM |  Updated: August 09th 2021 03:46 PM

ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਾਣੀਪਤ ਦੇ ਗਰਾਊਂਡ ’ਚ ਕਰਨ ਜਾਂਦਾ ਸੀ ਇਹ ਕੰਮ, ਇਤਫਾਕ ਨਾਲ ਬਣ ਗਿਆ ਖਿਡਾਰੀ

ਭਾਰਤ ਲਈ ਓਲੰਪਿਕ (Tokyo Olympics) ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ  (Neeraj Chopra ) ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਜ਼ਿੰਦਗੀ ਵਿੱਚ ਸੋਚਿਆ ਨਹੀਂ ਸੀ ਕਿ ਉਹ ਵੀ ਭਾਰਤ ਲਈ ਖੇਡਣਗੇ । ਇਸ ਗੱਲ ਦਾ ਖੁਲਾਸਾ ਉਹਨਾਂ ਨੇ ਏਐਨਆਈ ਨਾਲ ਗੱਲ ਕਰਦਿਆਂ ਕੀਤਾ । ਨੀਰਜ ਚੋਪੜਾ (Neeraj Chopra )  ਨੇ ਕਿਹਾ, ''ਜਦੋਂ ਮੈਂ ਸਟੇਡੀਅਮ ਵਿੱਚ ਗਿਆ ਤਾਂ ਮੇਰੇ ਦਿਮਾਗ ਵਿੱਚ ਨਹੀਂ ਸੀ ਕਿ ਖੇਡਾਂ ਕਰਨੀਆਂ ਹਨ, ਕਦੇ ਦੇਸ਼ ਲਈ ਖੇਡਾਂਗਾ ਜਾਂ ਦੇਸ਼ ਲਈ ਮੈਡਲ ਜਿੱਤਾਂਗਾ। ਬੱਸ ਇਹੀ ਮੰਨਦਾ ਹਾਂ ਕਿ ਭਗਵਾਨ ਦਾ ਸ਼ੁਕਰੀਆ ਹੈ।'' ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰਜ ਪਾਣੀਪਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਹਨ। ਬਚਪਨ 'ਚ ਨੀਰਜ ਦਾ ਭਾਰ 80 ਕਿਲੋ ਦੇ ਕਰੀਬ ਸੀ, ਇਸ ਭਾਰ ਨੂੰ ਕੰਟਰੋਲ ਕਰਨ ਲਈ ਹੀ ਉਸ ਨੇ ਗਰਾਊਂਡ ਤੇ ਜਾਣਾ ਸ਼ੁਰੂ ਕੀਤਾ ਸੀ ।

Pic Courtesy: twitter

ਹੋਰ ਪੜ੍ਹੋ :

ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ, ਕੀ ਤੁਸੀਂ ਪਛਾਣਿਆ !

Pic Courtesy: twitter

ਨੀਰਜ਼ ਮੁਤਾਬਿਕ ਉਸ ਦੇ ਭਾਰ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ । ਜਦੋਂ ਉਹ ਕੁੜਤਾ ਪਜ਼ਾਮਾ ਪਾ ਕੇ ਬਾਹਰ ਨਿਕਲਦੇ ਸਨ ਤਾਂ ਹਰ ਕੋਈ ਉਸ ਨੂੰ ਸਰਪੰਚ ਕਹਿ ਕੇ ਬੁਲਾਉਂਦਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਪਾਣੀਪਤ ਦੇ ਸਟੇਡੀਅਮ ਜਾਣਾ ਸ਼ੁਰੂ ਕੀਤਾ ਅਤੇ ਦੂਜਿਆਂ ਦੇ ਕਹਿਣ 'ਤੇ ਨੇਜ਼ਾ ਸੁੱਟਣ 'ਚ ਆਪਣੀ ਕਿਸਮਤ ਅਜ਼ਮਾਈ।

Pic Courtesy: twitter

ਬਿਹਤਰ ਸਹੂਲਤਾਂ ਦੀ ਭਾਲ 'ਚ ਨੀਰਜ (Neeraj Chopra ) ਪੰਚਕੁਲਾ ਚਲਾ ਗਿਆ ਅਤੇ ਪਹਿਲੀ ਵਾਰ ਉਸ ਦਾ ਸਾਹਮਣਾ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਹੋਇਆ। ਨੀਰਜ ਨੇ ਗੋਲਡ ਕੋਸਟ 'ਚ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ 86.47 ਮੀਟਰ ਭਾਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਦੇਸ਼ ਦੇ ਨਾਂਅ ਕੀਤਾ ਸੀ। ਸਾਲ 2018 'ਚ ਏਸ਼ੀਆਈ ਖੇਡਾਂ 'ਚ 88.07 ਮੀਟਰ ਨੇਜ਼ਾ ਸੁੱਟ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network