ਇੰਟਰਨੈੱਟ 'ਤੇ ਧਮਾਲ ਮਚਾ ਰਿਹਾ ਹੈ ਬਜ਼ੁਰਗ ਜੋੜੇ ਦਾ ਇਹ ਸ਼ਾਨਦਾਰ ਡਾਂਸ ਪਰਫਾਰਮੈਂਸ, ਦੇਖੋ ਵੀਡੀਓ
ਇੰਟਰਨੈੱਟ 'ਤੇ ਧਮਾਲ ਮਚਾ ਰਿਹਾ ਹੈ ਬਜ਼ੁਰਗ ਜੋੜੇ ਦਾ ਇਹ ਸ਼ਾਨਦਾਰ ਡਾਂਸ ਪਰਫਾਰਮੈਂਸ, ਦੇਖੋ ਵੀਡੀਓ : ਸ਼ੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆਂ ਇੱਕ ਮੰਚ 'ਤੇ ਆ ਕੇ ਖੜੀ ਹੋ ਚੁੱਕੀ ਹੈ। ਆਮ ਤੋਂ ਲੈ ਕੇ ਖਾਸ ਵਿਅਕਤੀ ਸ਼ੋਸ਼ਲ ਮੀਡੀਆ ਰਾਹੀਂ ਚਰਚਾ 'ਚ ਆ ਰਿਹਾ ਹੈ। ਅਜਿਹਾ ਨਹੀਂ ਕਿ ਸ਼ੋਸ਼ਲ ਮੀਡੀਆ 'ਤੇ ਸੈਲੇਬੀਰਟੀਜ਼ ਹੀ ਛਾਏ ਹੋਏ ਹਨ। ਸਗੋਂ ਇਹ ਬਜ਼ੁਰਗ ਕਪਿਲ ਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਜੀ ਹਾਂ ਸ਼ੋਸ਼ਲ ਮੀਡੀਆ ਸਸਪੈਂਸ ਬਣ ਚੁੱਕਿਆ ਇਹ ਖੂਬਸੂਰਤ ਬਜ਼ੁਰਗ ਕਪਲ ਦਾ ਵੀਡੀਓ ਕਾਫੀ ਦੇਖਿਆ ਜਾ ਰਿਹਾ ਹੈ। ਇਹ ਜੋੜੀ ਲੈਂਬਰਗਿਨੀ ਗਾਣੇ ਤੇ ਬਹੁਤ ਹੀ ਸ਼ਾਨਦਾਰ ਡਾਂਸ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਇਸ ਬਜ਼ੁਰਗ ਜੋੜੇ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਜਿਸ 'ਚ ਦੋਨੋ ਬਹੁਤ ਹੀ ਖੂਬਸੂਰਤ ਡਾਂਸ ਕਰ ਰਹੇ ਸਨ। ਇਸ ਵਾਰ ਇਹਨਾਂ ਦੀ ਬੇਟੀ ਗਿਤਾਨਾ ਸਿੰਘ ਨੇ ਆਪਣੇ ਮਾਂ ਦੇ ਜਨਮ ਦਿਨ ਦੇ ਮੌਕੇ ਇਹ ਵੀਡੀਓ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਹੈ 'ਹੈਪੀ ਬਰਥਡੇ ਮੌਮ, ਪੂਰੀ ਦੁਨੀਆਂ ਤੁਹਨੂੰ ਦੋਨਾਂ ਨੂੰ ਬਹੁਤ ਪਿਆਰ ਕਰਦੀ ਹੈ, ਇਹ ਗਾਣਾ ਤੁਹਾਡਾ ਬਣ ਚੁੱਕਿਆ ਹੈ। ਮੈਂ ਸਾਰੇ ਲੋਕਾਂ ਨਾਲ ਤੁਹਾਡਾ ਵੀਡੀਓ ਸਾਂਝਾ ਕਰ ਰਹੀ ਹਾਂ। ਇਹ ਦੂਜਾ ਵੀਡੀਓ ਹੈ। ਡਾਂਸ ਫਲੋਰ ਹੋਵੇ ਜਾਂ ਫਿਰ ਕੋਈ ਹੋਰ ਜਗ੍ਹਾ ਤੁਹਾਨੂੰ ਕੋਈ ਨਹੀਂ ਰੋਕ ਸਕਦਾ।"
ਹੋਰ ਵੇਖੋ : ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ 'ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ
old punjabi couple
ਇੰਸਟਾਗ੍ਰਾਮ 'ਤੇ ਇਹ ਵੀਡੀਓ ਧਮਾਲ ਮਚਾ ਰਿਹਾ ਹੈ। ਲੋਕਾਂ ਵੱਲੋਂ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਹੁਣ ਤੱਕ ਵੀਡੀਓ ਨੂੰ 1.5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਹੀ ਕਮੈਂਟ ਕਰ ਚੁੱਕੇ ਹਨ। ਇੰਟਰਨੈੱਟ 'ਤੇ ਇਹ ਬਜ਼ੁਰਗ ਜੋੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।