ਆਹ ਦੇਖੋ ਬਜ਼ੁਰਗ ਬੇਬੇ ਦਾ ਕਮਾਲ! ਇਨ੍ਹਾਂ ਦੇ ਡਾਂਸ ਦੇ ਹਰ ਪਾਸੇ ਹੋ ਰਹੇ ਨੇ ਚਰਚੇ, ਵੀਡੀਓ ਹੋ ਰਿਹਾ ਵਾਇਰਲ

Reported by: PTC Punjabi Desk | Edited by: Shaminder  |  May 05th 2022 08:41 PM |  Updated: May 05th 2022 08:41 PM

ਆਹ ਦੇਖੋ ਬਜ਼ੁਰਗ ਬੇਬੇ ਦਾ ਕਮਾਲ! ਇਨ੍ਹਾਂ ਦੇ ਡਾਂਸ ਦੇ ਹਰ ਪਾਸੇ ਹੋ ਰਹੇ ਨੇ ਚਰਚੇ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਕਿ ਮਿੰਟਾਂ ਸਕਿੰਟਾਂ ‘ਚ ਹੀ ਦੇਸ਼ ਦੁਨੀਆ ਦੇ ਹਰ ਕੋਨੇ ‘ਚ ਫੈਲ ਜਾਂਦਾ ਹੈ । ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ । ਜਿਸ ‘ਚ ਇੱਕ ਬਜ਼ੁਰਗ ਬੇਬੇ (Old Lady) ਆਪਣੇ ਲਟਕੇ ਝਟਕਿਆਂ ਦੇ ਨਾਲ ਸਭ ਨੂੰ ਹੈਰਾਨ ਕਰ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਇਸ ਬਜ਼ੁਰਗ ਬੇਬੇ ਦੇ ਉਤਸ਼ਾਹ ਨੂੰ ਵੇਖ ਸਕਦੇ ਹੋ ਕਿ ਵੱਡੇ ਖੱਬੀ ਖ਼ਾਨ ਇਸ ਬੇਬੇ ਦੇ ਜੋਸ਼ ਅੱਗੇ ਫੇਲ੍ਹ ਹੋ ਜਾਣ ।

Old Lady , image From instagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਬਜ਼ੁਰਗ ਸਰਦਾਰ ਦੇ ਡਾਂਸ ਦਾ ਵੀਡੀਓ

ਕੁਝ ਕੁ ਪਲਾਂ ਦਾ ਇਹ ਵੀਡੀਓ ਐਨਰਜੀ ਦੇ ਨਾਲ ਭਰਪੂਰ ਹੈ । ਵਿਆਹ ‘ਚ ਆਪਣੇ ਦੇਸੀ ਅੰਦਾਜ਼ ਦੇ ਨਾਲ ਬੇਬੇ ਸਾਮੀ ਸਾਮੀ ਦੀ ਬੀਟ ‘ਤੇ ਝੂਮਦੀ ਦਿਖਾਈ ਦੇ ਰਹੀ ਹੈ । ਉਹ ਪੂਰੇ ਆਤਮ ਵਿਸ਼ਵਾਸ਼ ਦੇ ਨਾਲ ਨੱਚ ਰਹੀ ਹੈ ਅਤੇ ਉਸ ਦੇ ਅੰਦਾਜ਼ ਨੂੰ ਵੇਖ ਕੇ ਲੋਕ ਵੀ ਖੂਬ ਪ੍ਰਤੀਕਰਮ ਦੇ ਰਹੇ ਹਨ ।

old lady image From instagram

ਇਸ ਨੂੰ ਹਜ਼ਾਰਾਂ ਲਾਈਕਸ ਅਤੇ ਵਿਊਜ਼ ਮਿਲ ਚੁੱਕੇ ਹਨ ਅਤੇ ਨੇਟੀਜ਼ਨਜ਼ ਨੇ ਉਸ ਦੇ ਦਮਦਾਰ ਡਾਂਸ ਨੂੰ ਬਹੁਤ ਪਸੰਦ ਕੀਤਾ ਹੈ।ਇਸ ਤੋਂ ਪਹਿਲਾਂ ਰਾਨੂੰ ਮੰਡਲ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ।

old Lady -

ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਰਾਨੂੰ ਮੰਡਲ ਨੂੰ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ‘ਚ ਗਾਉਣ ਦਾ ਮੌਕਾ ਵੀ ਮਿਲਿਆ ਸੀ । ਇਸ ਤੋਂ ਇਲਾਵਾ ਝਾਰਖੰਡ ਦੇ ਸਹਿਦੇਵ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ਅਤੇ ਸਹਿਦੇਵ ਨੂੰ ਬਾਦਸ਼ਾਹ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ।

 

View this post on Instagram

 

A post shared by GiDDa CoMpAnY (@giedde)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network