ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ 'ਉਹ ਕਾਹਦੇ ਯਾਰ' 

Reported by: PTC Punjabi Desk | Edited by: Shaminder  |  October 03rd 2018 11:19 AM |  Updated: November 02nd 2018 07:37 AM

ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ 'ਉਹ ਕਾਹਦੇ ਯਾਰ' 

ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਦੀਪ ਆਰੀਚਾ ਦਾ ਗੀਤ 'ਉਹ ਕਾਹਦੇ ਯਾਰ' ਇਸ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੁ ਨੇ । ਜਦਕਿ ਇਸ ਗੀਤ ਦਾ ਵੀਡਿਓ ਬਣਾਇਆ ਗਿਆ ਹੈ ਵੀ ਕੇ ਫਿਲਮਸ ਵੱਲੋਂ । ਇਸ ਗੀਤ 'ਚ ਉਨ੍ਹਾਂ ਨੇ ਸੱਚੇ ਦੋਸਤ ਦੀ ਅਹਿਮੀਅਤ ਨੂੰ ਦੱਸਣ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤ 'ਚ ਸਰੋਤਿਆਂ ਨੂੰ ਧੋਖੇਬਾਜ਼ ਦੋਸਤਾਂ ਤੋਂ ਬਚਣ ਦੀ ਨਸੀਹਤ ਵੀ ਦਿੱਤੀ ਹੈ ।

ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਰਿਲੀਜ ਕੀਤਾ ਗਿਆ ਕਮਲਜੀਤ ਨੀਰੂ ਦਾ ਨਵਾਂ ਗੀਤ ” ਜਾਗੋ ਵਾਲੀ ਰਾਤ “

https://www.youtube.com/watch?v=02x9Vc6LrgM

ਸੱਚੇ ਦੋਸਤ ਉਹੀ ਹੁੰਦੇ ਨੇ ਜੋ ਹਰ ਸੁੱਖ ਦੁੱਖ 'ਚ ਆਪਣੇ ਦੋਸਤਾਂ ਦਾ ਸਾਥ ਨਿਭਾਉਂਦੇ ਨੇ । ਪਰ ਕਈ ਵਾਰ ਭੀੜ ਬਣਨ 'ਤੇ ਮਤਲਬ ਪ੍ਰਸਤ ਦੋਸਤ ਸਾਥ ਛੱਡ ਦਿੰਦੇ ਨੇ ,ਪਰ ਸੱਚੇ ਦੋਸਤ ਉਹੀ ਹੁੰਦੇ ਨੇ ਜੋ ਸੁੱਖ ਦੇ ਨਾਲ-ਨਾਲ ਦੁੱਖ 'ਚ ਵੀ ਆਪਣੇ ਦੋਸਤਾਂ ਦਾ ਸਾਥ ਨਿਭਾਉਂਦੇ ਨੇ ਅਤੇ ਔਖੇ ਵੇਲੇ ਨਾ ਸਿਰਫ ਆਪਣੇ ਦੋਸਤਾਂ ਦਾ ਹੌਸਲਾ ਵਧਾਉਂਦੇ ਨੇ ਅਤੇ ਸੱਚੇ ਦੋਸਤਾਂ ਦੀ ਪਹਿਚਾਣ ਔਖੇ ਸਮੇਂ 'ਚ ਹੀ ਹੁੰਦੀ ਹੈ ।ਇਸ ਗੀਤ 'ਚ ਇਹੀ ਕੁਝ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪੀਟੀਸੀ ਪੰਜਾਬੀ ਵੱਲੋਂ ਸਮੇਂ-ਸਮੇਂ 'ਤੇ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ । ਕਿਉਂਕਿ  ਪੰਜਾਬ 'ਚ ਅਜਿਹਾ ਟੈਲੇਂਟ ਛਿਪਿਆ ਰਹਿੰਦਾ ਹੈ ਪਰ ਸੰਸਾਧਨਾਂ ਦੀ ਕਮੀ ਦੇ ਕਾਰਨ ਇਨਾਂ ਕਲਾਕਾਰਾਂ ਦਾ ਟੈਲੇਂਟ ਸਾਹਮਣੇ ਨਹੀਂ ਆ ਪਾਉਂਦਾ । ਪਰ ਪੀਟੀਸੀ ਪੰਜਾਬੀ ਇਨ੍ਹਾਂ ਕਲਾਕਾਰਾਂ ਲਈ ਇੱਕ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ । ਜਿੱਥੋਂ ਨਿਕਲ ਕੇ ਇਹ ਕਲਾਕਾਰ ਦੌਲਤ ਅਤੇ ਸ਼ੋਹਰਤ ਹਾਸਿਲ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network