ਹੁਣ ਕਮਾਲ ਆਰ ਖ਼ਾਨ ਮੀਕਾ ਸਿੰਘ ਸਿੰਘ ਦੇ ਖਿਲਾਫ ਲੈ ਕੇ ਆ ਰਹੇ ਹਨ ਗਾਣਾ
ਕਮਾਲ ਆਰ ਖ਼ਾਨ ਦਾ ਮੀਕਾ ਸਿੰਘ ਨਾਲ ਵਿਵਾਦ ਵੱਧਦਾ ਹੀ ਜਾ ਰਿਹਾ ਹੈ । ਸਲਮਾਨ ਖ਼ਾਨ ਤੋਂ ਸ਼ੁਰੂ ਹੋਇਆ ਇਹ ਵਿਵਾਦ ਦੁਸ਼ਮਣੀ ਵਿੱਚ ਬਦਲ ਗਿਆ ਹੈ । ਇਸ ਸਭ ਦੇ ਚਲਦੇ ਬੀਤੇ ਦਿਨੀਂ ਮੀਕਾ ਸਿੰਘ ਨੇ ਕੇਆਰਕੇ ਤੇ ਇੱਕ ਗਾਣਾ ਰਿਲੀਜ਼ ਕੀਤਾ ਸੀ, ਜਿਸ ਦਾ ਟਾਈਟਲ ਕੇਆਰਕੇ ਕੁੱਤਾ’ ਹੈ। ਹੁਣ ਮੀਕਾ ਸਿੰਘ ਦੇ ਇਸ ਗਾਣੇ ਦਾ ਜਵਾਬ ਦੇਣ ਲਈ ਕੇਆਰਕੇ ਨੇ ਵੀ ਉਨ੍ਹਾਂ ’ਤੇ ਗਾਣਾ ਬਣਾਉਣਾ ਦਾ ਫ਼ੈਸਲਾ ਕੀਤਾ ਹੈ।
Pic Courtesy: Instagram
ਹੋਰ ਪੜ੍ਹੋ :
ਅਮਿਤਾਭ ਬੱਚਨ ਤੇ ਰੇਖਾ ਦੇ ਅਫੇਅਰ ਦਾ ਇਸ ਤਰ੍ਹਾਂ ਖੁੱਲਿਆ ਸੀ ਰਾਜ਼
Pic Courtesy: Instagram
ਇਸ ਗੱਲ ਦੀ ਜਾਣਕਾਰੀ KRKBOXOFFICE ਦੇ ਟਵਿੱਟਰ ਹੈਂਡਲ ਵੱਲੋਂ ਦਿੱਤੀ ਗਈ ਹੈ। ਇਸ ਟਵਿੱਟਰ ਹੈਂਡਲ ਨੂੰ ਕੇਆਰਕੇ ਚਲਾਉਂਦੇ ਹਨ। ਜਿਸ ’ਚ ਉਹ ਸਿਨੇਮਾ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕਰਦੇ ਰਹਿੰਦੇ ਹਨ। KRKBOXOFFICE ਨੇ ਜਾਣਕਾਰੀ ਦਿੱਤੀ ਹੈ ਕਿ ਕੇਆਰਕੇ ਨੇ ਮੀਕਾ ਸਿੰਘ ਦੇ ਗਾਣੇ ਖ਼ਿਲਾਫ਼ ਆਪਣੇ ਖ਼ੁਦ ਦਾ ਗਾਣਾ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਮੀਕਾ ਸਿੰਘ ਦੇ ਗਾਣੇ ਦੇ ਪਲਟਵਾਰ ’ਚ ਕੇਆਰਕੇ ਨੇ ਗਾਣੇ ਦਾ ਨਾਂ ‘Suwar’ ਹੋਵੇਗਾ। ਉਸ ਨੇ ਆਪਣੇ ਟਵੀਟ ’ਚ ਲਿਖਿਆ, ‘Suwar’ ਗਾਣਾ ਜਲਦ ਆਉਣ ਵਾਲਾ ਹੈ! ਤੇ ਅਸੀਂ ਇਸ ਗਾਣੇ ਨੂੰ ਮੀਕਾ ਸਿੰਘ ਨੂੰ ਸਮਰਪਿਤ ਕੀਤਾ ਹੈ! ਜਿਵੇਂ ਦੀ ਕਰਨੀ ਉਵੇਂ ਦੀ ਭਰਨੀ।’