ਕਰੀਨਾ ਕਪੂਰ ਨੇ ਫ਼ਿਲਮ 'ਚ ਇਰਫਾਨ ਖ਼ਾਨ ਦੀ ਪਤਨੀ ਬਣਨ ਤੋਂ ਕੀਤੀ ਨਾਂਹ, ਇਹ ਸੀ ਵੱਡਾ ਕਾਰਨ
ਕੈਂਸਰ ਦੀ ਬਿਮਾਰੀ ਤੋਂ ਬਾਹਰ ਆਏ ਇਰਫਾਨ ਖਾਨ ਛੇਤੀ ਹੀ ਫ਼ਿਲਮਾਂ ਵਿੱਚ ਵਾਪਸੀ ਕਰਨ ਜਾ ਰਹੇ ਹਨ । ਪਰ ਉਹਨਾਂ ਨੂੰ ਆਪਣੀ ਫ਼ਿਲਮ ਲਈ ਹੀਰੋਇਨ ਨਹੀਂ ਮਿਲ ਰਹੀ ਕਿਉਂਕਿ ਕਰੀਨਾ ਕਪੂਰ ਖ਼ਾਨ ਨੇ ਉਹਨਾਂ ਦੀ ਫ਼ਿਲਮ ਵਿੱਚ ਇਰਫਾਨ ਖ਼ਾਨ ਦੀ ਪਤਨੀ ਬਣਨ ਤੋਂ ਇਨਕਾਰ ਕੀਤਾ ਹੈ। ਇਸ ਦਾ ਵੱਡਾ ਕਾਰਨ ਹੈ ਕਰੀਨਾ ਨੂੰ ਮਿਲਣ ਵਾਲੀ ਫੀਸ। ਕਰੀਨਾ ਕਪੂਰ ਇਸ ਫ਼ਿਲਮ ਲਈ ਅੱਠ ਕਰੋੜ ਦੀ ਮੰਗ ਕਰ ਰਹੀ ਹੈ ਜਦੋਂਕਿ ਪ੍ਰਡਿਊਸਰ ਪੰਜ ਕਰੋੜ ਰੁਪਏ ਦੇਣ 'ਤੇ ਰਾਜੀ ਹੋ ਗਏ ਪਰ ਦੋਵਾਂ ਪਾਰਟੀਆਂ ਦੀ ਆਪਣੀ ਸਹਿਮਤੀ ਨਹੀਂ ਬਣ ਸਕੀ।
kareena-kapoor-khan
ਇਸੇ ਕਾਰਨ ਕਰੀਨਾ ਨੇ ਇਰਫਾਨ ਦੀ ਫ਼ਿਲਮ 'ਚ ਕੰਮ ਕਰਨ ਲਈ ਇਨਕਾਰ ਕਰ ਦਿੱਤਾ। ਕਰੀਨਾ ਤੋਂ ਬਾਅਦ ਨਿਰਮਾਤਾ ਫ਼ਿਲਮ ਲਈ ਐਕਟਰੈੱਸ ਦੀ ਭਾਲ 'ਚ ਸੀ ਜਿਨ੍ਹਾਂ ਦੀ ਤਲਾਸ਼ ਰਾਧਿਕਾ ਆਪਟੇ 'ਤੇ ਜਾ ਕੇ ਖ਼ਤਮ ਹੋਈ। ਇਸ ਬਾਰੇ ਦੋਵਾਂ ਦੀ ਕੀ ਗੱਲ ਹੋਈ ਹੈ, ਇਸ ਬਾਰੇ ਅਜੇ ਕੁਝ ਪਤਾ ਨਹੀਂ। ਕਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਮੇਂ ਕਰਨ ਜੌਹਰ ਦੀ ਪ੍ਰੋਡਕਸ਼ਨ 'ਚ ਬਣ ਰਹੀ 'ਗੁੱਡ ਨਿਊਜ਼' 'ਚ ਅਕਸ਼ੇ ਕੁਮਾਰ ਨਾਲ ਨਜ਼ਰ ਆਉਣ ਵਾਲੀ ਹੈ। ਇਸ ਤੋਂ ਬਾਅਦ ਇੱਕ ਵਾਰ ਫੇਰ ਉਹ ਕਰਨ ਦੀ ਹੀ ਫ਼ਿਲਮ 'ਤਖ਼ਤ' 'ਚ ਵੀ ਨਜ਼ਰ ਆਉਣ ਵਾਲੀ ਹੈ।