ਨੌਰਾ ਫਤੇਹੀ ਦਾ ਬੈਲੀ ਡਾਂਸ ਸੋਸ਼ਲ ਮੀਡੀਆ ‘ਤੇ ਛਾਇਆ

Reported by: PTC Punjabi Desk | Edited by: Shaminder  |  November 30th 2021 05:38 PM |  Updated: November 30th 2021 05:38 PM

ਨੌਰਾ ਫਤੇਹੀ ਦਾ ਬੈਲੀ ਡਾਂਸ ਸੋਸ਼ਲ ਮੀਡੀਆ ‘ਤੇ ਛਾਇਆ

ਨੌਰਾ ਫਤੇਹੀ (Nora Fatehi )ਇੱਕ ਅਜਿਹੀ ਕਲਾਕਾਰ ਹੈ ਜਿਸ ਨੇ ਆਪਣੇ ਡਾਂਸ ਦੀ ਬਦੌਲਤ  ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਨੌਰਾ ਆਪਣੇ ਇਸ ਟੈਲੇਂਟ ਦੇ ਕਾਰਨ ਫ਼ਿਲਮ ਇੰਡਸਟਰੀ ਤੋਂ ਲੈ ਕੇ ਟੀਵੀ ਇੰਡਸਟਰੀ ਤੱਕ ਛਾਈ ਹੋਈ ਹੈ ।ਨੌਰਾ ਫਤੇਹੀ ਦਾ ਇੱਕ ਵੀਡੀਓ ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੌਰਾ ਫਤੇਹੀ ਟੈਰੇਂਸ ਲੀੲੁਸ (terence lewis) ਦੇ ਨਾਲ ਡਾਂਸ (Dance  ) ਕਰਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡੀਓ ਇੰਡੀਆਜ਼ ਬੈਸਟ ਡਾਂਸਰ-2 ਦੇ ਸੈੱਟ ਦਾ ਹੈ । ਜਿੱਥੇ ਨੌਰਾ ਫਤੇਹੀ ਪਰਫਾਰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ।

nora Fatehi image From instagram

ਹੋਰ ਪੜ੍ਹੋ : ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਯੁਵਰਾਜ ਸਿੰਘ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਨੌਰਾ ਅਤੇ ਲੀੲੁਸ ਦੀ ਜ਼ਬਰਦਸਤ ਬਾਂਡਿੰਗ ਵੇਖਣ ਨੂੰ ਮਿਲ ਰਹੀ ਹੈ । ਇਸ ਵੀਡੀਓ ਨੂੰ ਨੌਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਨੌਰਾ ਫਤੇਹੀ ਦੀ ਪਰਫਾਰਮੈਂਸ ਨੂੰ ਵੇਖ ਕੇ ਹਰ ਕਿਸੇ ਦਾ ਮੂੰਹ ਖੁੱਲਾ ਰਹਿ ਗਿਆ । ਨੌਰਾ ਫਤੇਹੀ ਮੂਲ ਤੌਰ ‘ਤੇ ਕੈਨੇਡਾ ਦੀ ਰਹਿਣ ਵਾਲੀ ਹੈ । ਐਕਟਿੰਗ ਤੇ ਡਾਂਸ ਤੋਂ ਇਲਾਵਾ ਨੌਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ। ਉਹ ਆਏ ਦਿਨ ਆਪਣੀਆਂ ਲੇਟੈਸਟ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

Nora Fatehi Image Source: Instagram

ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਫੈਨਜ਼ ਹਨ। ਨੌਰਾ ਫਤੇਹੀ ਮੋਰੱਕਨ, ਕੈਨੇਡਾਈ ਡਾਂਸਰ, ਮਾਡਲ ਤੇ ਅਦਾਕਾਰਾ ਹੈ। ਉਸ ਨੇ 2014 ਵਿਚ ਫਿਲਮ 'ਰੋਰ : ਟਾਈਗਰ ਆਫ ਦਿ ਸੁੰਦਰਬਨ' ਤੋਂ ਸ਼ੁਰੂਆਤ ਕਰਨ ਤੋਂ ਬਾਅਦ ਕਈ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ। ਨੌਰਾ ਦੀਆਂ ਇਨ੍ਹਾਂ ਫਿਲਮਾਂ ਦੀ ਲਿਸਟ 'ਚ ਬਾਹੂਬਲੀ, ਸਟ੍ਰੀਟ ਡਾਂਸਰ 3 ਤੇ ਕਿੱਕ-2 ਵਰਗੀਆਂ ਫਿਲਮਾਂ ਸ਼ਾਮਲ ਹਨ।ਨੌਰਾ ਕਈ ਵੱਡੇ ਬ੍ਰਾਂਡ ਤੇ ਇਸ਼ਤਿਹਾਰਾਂ 'ਚ ਵੀ ਨਜ਼ਰ ਆ ਚੁੱਕੀ ਹੈ। ਸਚਿਨ ਤੇਂਦੁਲਕਰ ਦੀ ਫੈਨ ਤੇ ਯੁਵਰਾਜ ਸਿੰਘ ਦੀ ਦੋਸਤ ਹੈ। ਉਸ ਨੂੰ ਕ੍ਰਿਕਟ ਨਾਲ ਕਾਫੀ ਲਗਾਅ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network