Nora Fatehi B'Day: ਗਾਇਕ ਗੁਰੂ ਰੰਧਾਵਾ ਨੇ ਦੋਸਤ ਨੌਰਾ ਫ਼ਤੇਹੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

Reported by: PTC Punjabi Desk | Edited by: Pushp Raj  |  February 06th 2023 04:54 PM |  Updated: February 06th 2023 04:54 PM

Nora Fatehi B'Day: ਗਾਇਕ ਗੁਰੂ ਰੰਧਾਵਾ ਨੇ ਦੋਸਤ ਨੌਰਾ ਫ਼ਤੇਹੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

Guru Randhawa on Nora Fatehi B'Day: ਮਸ਼ਹੂਰ ਬਾਲੀਵੁੱਡ ਅਦਾਕਾਰਾ ਨੌਰਾ ਫ਼ਤੇਹੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ 'ਤੇ ਗਾਇਕ ਗੁਰੂ ਰੰਧਾਵਾ ਨੇ ਆਪਣੀ ਦੋਸਤ ਨੌਰਾ ਨੂੰ ਬੇਹੱਦ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ ਤੇ ਉਨ੍ਹਾਂ ਲਈ ਖ਼ਾਸ ਸੰਦੇਸ਼ ਵੀ ਲਿਖਿਆ ਹੈ। ਆਓ ਜਾਣਦੇ ਹਾਂ ਗੁਰੂ ਨੇ ਆਪਣੀ ਦੋਸਤ ਲਈ ਕੀ ਖ਼ਾਸ ਲਿਖਿਆ ਹੈ।

image source: Instagram

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਨੌਰਾ ਫ਼ੇਤਹੀ ਚੰਗੇ ਦੋਸਤ ਹਨ। ਇਹ ਦੋਵੇਂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਅਕਸਰ ਹੀ ਇੱਕ ਦੂਜੇ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਅੱਜ ਨੌਰਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਗੁਰੂ ਰੰਧਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਉਨ੍ਹਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਇੱਕ ਥ੍ਰੋਬੈਕ ਤਸਵੀਰ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੁਰੂ ਨੇ ਨੌਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

image source: Instagram

ਗੁਰੂ ਨੇ ਅਦਾਕਾਰਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਨੌਰਾ ❤️ ਹਮੇਸ਼ਾ ਮੁਸਕਰਾਉਂਦੇ ਰਹੋ ਅਤੇ ਹਰ ਰੋਜ਼ ਸ਼ਾਨਦਾਰ ਮੂਵਜ਼ ਬਣਾਉਂਦੇ ਰਹੋ ? ਇਹ ਹੀ ਤੁਹਾਡੀ ਦੁਨੀਆ ਹੈ। ❤️?"

ਇਸ ਪੋਸਟ 'ਤੇ ਨੋਰਾ ਦੇ ਕਮੈਂਟ ਨੇ ਹੁਣ ਲੋਕਾਂ ਦਾ ਧਿਆਨ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਦੀ ਇਸ ਪੋਸਟ 'ਤੇ ਜਵਾਬ ਦਿੰਦੇ ਹੋਏ ਨੌਰਾ ਨੇ ਜਵਾਬ ਦਿੰਦੇ ਹੋਏ ਲਿਖਿਆ, "ਥੈਂਕਯੂ ਬਾਬੂ"। ਨੋਰਾ ਦੇ ਇਸ ਜਵਾਬ ਨੂੰ ਵੇਖਣ ਤੋਂ ਬਾਅਦ ਫੈਨਜ਼ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ।

image source: Instagram

ਹੋਰ ਪੜ੍ਹੋ: Watch video: ਬਾਬਾ ਮਹਾਕਾਲ ਦੇ ਦਰਸ਼ਨ ਕਰਨ ਉਜੈਨ ਪਹੁੰਚੀ ਭੂਮੀ ਪੇਡਨੇਕਰ, ਸੜਕ ਕਿਨਾਰੇ ਕਤੂਰਿਆਂ ਨਾਲ ਖੇਡਦੀ ਆਈ ਨਜ਼ਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਗੁਰੂ ਰੰਧਾਵਾ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਨਾਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਫੈਨਜ਼ ਗਾਇਕ ਦੇ ਇਸ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਗੁਰੂ ਦਾ ਸ਼ਹਿਨਾਜ਼ ਗਿੱਲ ਨਾਲ ਨਵਾਂ ਗੀਤ ਮੂਨ ਰਾਈਜ਼ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।

 

View this post on Instagram

 

A post shared by Guru Randhawa (@gururandhawa)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network