ਨੋਰਾ ਫ਼ਤੇਹੀ ਤੇ ਰਾਜ ਕੁਮਾਰ ਰਾਓ ਦਾ ਗੀਤ 'ਅੱਛਾ ਸਿਲਾ ਦੀਆ' ਸੋਸ਼ਲ ਮੀਡੀਆ 'ਤੇ ਹੋਇਆ ਟ੍ਰੈਂਡ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਅਦਾਕਾਰ ਦਾ ਆਸ਼ਿਕਾਨਾ ਅੰਦਾਜ਼
Song 'Achcha Sila Diya' : ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਅਤੇ ਮਸ਼ਹੂਰ ਡਾਂਸਰ ਨੋਰਾ ਫ਼ਤੇਹੀ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਦਰਅਸਲ, ਇਹ ਜੋੜੀ ਪਹਿਲੀ ਵਾਰ ਮਸ਼ਹੂਰ ਗਾਇਕ ਬੀ ਪਰਾਕ ਦੇ ਨਵੇਂ ਗੀਤ 'ਅੱਛਾ ਸਿਲਾ ਦੀਆ' 'ਚ ਨਜ਼ਰ ਆ ਰਹੀ ਹੈ, ਜਿਸ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ। ਹੁਣ ਇਹ ਗੀਤ ਰਿਲੀਜ਼ ਹੋ ਗਿਆ ਹੈ ਤੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ।
Image Source -YouTube
ਇਸ ਗੀਤ 'ਚ ਰਾਜਕੁਮਾਰ ਰਾਓ ਅਤੇ ਨੋਰਾ ਫ਼ਤੇਹੀ ਦੀ ਪਿਆਰ ਅਤੇ ਨਫਰਤ ਦੀ ਕੈਮਿਸਟਰੀ ਦਿਖਾਈ ਗਈ ਹੈ। ਇਹ ਗੀਤ ਪਿਆਰ 'ਚ ਧੋਖੇ ਦੀ ਕਹਾਣੀ ਬਿਆਨ ਕਰਦਾ ਹੈ। 'ਅੱਛਾ ਸਿਲਾ ਦੀਆ' ਗੀਤ ਵਿੱਚ, ਨੋਰਾ ਫ਼ਤੇਹੀ ਰਾਜਕੁਮਾਰ ਨੂੰ ਪਿਆਰ ਵਿੱਚ ਧੋਖਾ ਦਿੰਦੀ ਹੈ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦੀ ਹੈ, ਪਰ ਰਾਜਕੁਮਾਰ ਬਚ ਜਾਂਦਾ ਹੈ ਅਤੇ ਫਿਰ ਨੋਰਾ ਤੋਂ ਉਸਦਾ ਬਦਲਾ ਲੈ ਲੈਂਦਾ ਹੈ। ਇਸ ਗੀਤ 'ਚ ਨੋਰਾ ਫ਼ਤੇਹੀ ਕਦੇ ਰੋਂਦੀ ਤੇ ਕਦੇ ਰਾਜਕੁਮਾਰ ਦੇ ਪਿਆਰ 'ਚ ਨਜ਼ਰ ਆ ਰਹੀ ਹੈ।
Image Source -YouTube
ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਫੈਨਜ਼ ਸੋਸ਼ਲ ਮੀਡੀਆ 'ਤੇ ਇਸ ਦੀ ਖੂਬ ਤਾਰੀਫ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਪੁਰਾਣੇ ਗੀਤ ਦਾ ਰੀਮੇਕ ਹੈ। ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ ਅਤੇ ਗਾਇਕ ਬੀ ਪਰਾਕ ਨੇ ਗਾਇਆ ਹੈ। ਦੋਵਾਂ ਦੀ ਜੋੜੀ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਕੰਮ ਕਰ ਰਹੀ ਹੈ। ਦੋਵਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
Image Source -YouTube
ਹੋਰ ਪੜ੍ਹੋ: ਜਾਣੋ ਕਿੰਝ ਰਿਹਾ ਰਕੁਲ ਪ੍ਰੀਤ ਸਿੰਘ ਤੇ ਸੁਮਿਤ ਵਿਆਸ ਸਟਾਰਰ ਫ਼ਿਲਮ 'ਛੱਤਰੀਵਾਲੀ' ਦਾ ਰਿਵਿਊ, ਦਰਸ਼ਕਾਂ ਦੀ ਕੀ ਹੈ ਰਾਏ
ਦੱਸ ਦਈਏ ਕਿ ਸਾਲ 1992 'ਚ ਇਸ ਅਸਲੀ ਗੀਤ ਨੂੰ ਪਾਕਿਸਤਾਨੀ ਗਾਇਕ ਅਤਾਉੱਲਾ ਨੇ ਗਾਇਆ ਸੀ। ਇਹ ਗੀਤ 'ਬੇਦਰਦੀ ਸੇ ਪਿਆਰ' ਐਲਬਮ ਦਾ ਸੀ। ਇਸ ਮਗਰੋਂ ਸਾਲ 1995 ਵਿੱਚ ਇਸ ਗੀਤ ਨੂੰ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਗਾਇਆ ਸੀ। ਇਸ ਮਿਊਜ਼ਿਕ ਵੀਡੀਓ 'ਚ ਕ੍ਰਿਸ਼ਨ ਕੁਮਾਰ ਅਤੇ ਸ਼ਿਲਪਾ ਸ਼ਿਰੋਡਕਰ ਨਜ਼ਰ ਆਏ ਸਨ ਅਤੇ ਹੁਣ ਸਾਲ 2023 ਵਿੱਚ, ਬੀ ਪਰਾਕ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ।