ਪੰਜਾਬੀ ਗਾਇਕ ਨੌਬੀ ਸਿੰਘ ਪਹੁੰਚੇ ਕੋਰੋਨਾ ਮਰੀਜ਼ਾਂ ਦੇ ਵਿਚਕਾਰ, ਮਰੀਜ਼ਾਂ ਦੀ ਹੌਸਲਾ ਅਫਜ਼ਾਈ ਲਈ ਗਾਏ ਪੰਜਾਬੀ ਗੀਤ
ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕੋਵਿਡ ਨੇ ਦੇਸ਼ ‘ਚ ਕਿੰਨਾ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਹੈ। ਹਰ ਕੋਈ ਇਸ ਮਹਾਮਾਰੀ ਤੋਂ ਡਰਿਆ ਹੋਇਆ ਹੈ। ਬਹੁਤ ਸਾਰੇ ਲੋਕ ਕੋਵਿਡ ਦੇ ਨਾਲ ਪੀੜਤ ਚੱਲ ਰਹੇ ਨੇ । ਕੋਰੋਨਾ ਕਰਕੇ ਹਸਪਤਾਲਾਂ ‘ਚ ਵੀ ਬਹੁਤ ਹੀ ਤਣਾਅ ਵਾਲਾ ਮਾਹੌਲ ਦੇਖਣ ਨੂੰ ਮਿਲਦਾ ਹੈ।
Image Source: instagram
Image Source: instagram
ਪਰ ਪੰਜਾਬੀ ਗਾਇਕ ਨੌਬੀ ਸਿੰਘ ਨੇ ਪਹਿਲ ਦਿਖਾਉਂਦੇ ਹੋਏ ਸ੍ਰੀ ਅਰਬਿੰਦੋ ਸਕੂਲ ਸੈਕਟਰ 27, ਚੰਡੀਗੜ੍ਹ ‘ਚ ਚਲੇ ਰਹੇ ਮਿੰਨੀ ਕੋਵਿਡ ਸੈਂਟਰ ‘ਚ ਪਹੁੰਚੇ। ਜਿੱਥੇ ਕੋਵਿਡ ਪਾਜ਼ੇਟਿਵ ਮਰੀਜ਼ ਆਪਣਾ ਇਲਾਜ਼ ਕਰਵਾ ਰਹੇ ਨੇ। ਇਸ ਮਿੰਨੀ ਕੋਵਿਡ ਸੈਂਟਰ ‘ਚ ਉਸ ਸਮੇਂ ਖੁਸ਼ਨੁਮਾ ਮਾਹੌਲ ਬਣ ਗਿਆ, ਜਦੋਂ ਪੰਜਾਬੀ ਸਿੰਗਰ ਨੌਬੀ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਉੱਥੇ ਪਹੁੰਚੇ । ਇਸ ਤਣਾਅ ਵਾਲੇ ਮਾਹੌਲ ‘ਚ ਗਾਇਕ ਨੌਬੀ ਸਿੰਘ ਨੇ ਆਪਣੀ ਗਾਇਕੀ ਦੇ ਨਾਲ ਕੋਵਿਡ ਮਰੀਜ਼ਾਂ ਨੂੰ ਇਸ ਮੁਸ਼ਕਿਲ ਸਮੇਂ ‘ਚ ਕੁਝ ਰਾਹਤ ਵਾਲੇ ਪਲ ਦੇਣ ਦੀ ਕੋਸ਼ਿਸ ਕੀਤੀ ਹੈ । ਕੋਰੋਨਾ ਮਰੀਜ਼ ਤੋਂ ਇਲਾਵਾ ਡਾਕਟਰ ਵੀ ਨੌਬੀ ਸਿੰਘ ਦੇ ਗੀਤਾਂ ਉੱਤੇ ਥਿਰਕਦੇ ਨਜ਼ਰ ਆਏ। ਉਨ੍ਹਾਂ ਦੀ ਇਸ ਕਦਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।
Image Source: instagram
ਜੇ ਗੱਲ ਕਰੀਏ ਨੌਬੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਮੇਰੇ ਯਾਰ’, ‘ਮੇਰੇ ਜਿਹੀ’, ‘ਹਿੱਟ ਐਂਡ ਰਨ’, ‘ਮੰਮੀ ਕੁੱਟੂਗੀ’, ‘ਟੂ ਲੈੱਟ’ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਸੋਸ਼ਲ ਮੀਡੀਆ ਉੱਤੇ ਨੌਬੀ ਸਿੰਘ ਦੀ ਚੰਗੀ ਫੈਨ ਫਾਲਵਿੰਗ ਹੈ।