ਹੁਣ ‘ਕਰਨ ਜੌਹਰ’ ਨਹੀਂ ਪਿਲਾਉਣਗੇ ਕਲਾਕਾਰਾਂ ਨੂੰ ਕੌਫ਼ੀ, ਆਪਣੇ ਫੇਮਸ ਸ਼ੋਅ ‘Koffee With Karan’ ਨੂੰ ਕਿਹਾ ਬਾਏ-ਬਾਏ

Reported by: PTC Punjabi Desk | Edited by: Lajwinder kaur  |  May 04th 2022 11:56 AM |  Updated: May 04th 2022 11:59 AM

ਹੁਣ ‘ਕਰਨ ਜੌਹਰ’ ਨਹੀਂ ਪਿਲਾਉਣਗੇ ਕਲਾਕਾਰਾਂ ਨੂੰ ਕੌਫ਼ੀ, ਆਪਣੇ ਫੇਮਸ ਸ਼ੋਅ ‘Koffee With Karan’ ਨੂੰ ਕਿਹਾ ਬਾਏ-ਬਾਏ

No more Koffee With Karan: ਫ਼ਿਲਮ ਨਿਰਮਾਤਾ ਕਰਨ ਜੌਹਰ ਜਿਨ੍ਹਾਂ ਨੇ ਆਪਣੇ ਇੱਕ ਪੋਸਟ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਕਰਨ ਜੌਹਰ ਨਹੀਂ ਲੈ ਕੇ ਆ ਰਹੇ ਆਪਣਾ ਫੇਮਸ ਸ਼ੋਅ ‘Koffee With Karan’। ਦੱਸ ਦਈਏ ਪਿਛਲੇ ਮਹੀਨੇ ਹੀ ਖਬਰਾਂ ਆਈਆਂ ਸਨ ਕਿ ਕਰਨ ਜੌਹਰ ਜਲਦੀ ਹੀ ਆਪਣੇ ਸ਼ੋਅ 'ਕੌਫੀ ਵਿਦ ਕਰਨ' ਨਾਲ ਛੋਟੇ ਪਰਦੇ 'ਤੇ ਨਜ਼ਰ ਆਉਣਗੇ।

ਹੋਰ ਪੜ੍ਹੋ : ਈਦ ਪਾਰਟੀ ‘ਚ ਸ਼ਹਿਨਾਜ਼ ਗਿੱਲ ਨੇ ਲੁੱਟੀ ਮਹਿਫ਼ਿਲ, ਸਲਮਾਨ ਖ਼ਾਨ ਦੇ ਨਾਲ ਕਿਊਟ ਵੀਡੀਓ ਆਇਆ ਸਾਹਮਣੇ

No more 'Koffee With Karan', announces Karan Johar with emotional note Image Source: Twitter

ਰਿਪੋਰਟਾਂ ਦੇ ਅਨੁਸਾਰ, ਕਰਨ ਆਪਣੇ ਟੀਵੀ ਸੈਲੀਬ੍ਰਿਟੀ ਚੈਟ ਸ਼ੋਅ ਨੂੰ ਇੱਕ ਨਵੇਂ ਸੀਜ਼ਨ ਦੇ ਨਾਲ ਦੁਬਾਰਾ ਸ਼ੁਰੂ ਕਰਨ ਲਈ ਤਿਆਰ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਸੀ ਇਸ ਵਾਰ ਸ਼ੋਅ ਦੇ ਨਵੇਂ ਸੀਜ਼ਨ ਵਿੱਚ ਅਕਸ਼ੈ ਕੁਮਾਰ, ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਸਿੰਘ, ਅਤੇ ਸਿਧਾਰਥ ਮਲਹੋਤਰਾ, ਰਸ਼ਮਿਕਾ ਮੰਡਾਨਾ, ਕੈਟਰੀਨਾ ਕੈਫ, ਅਤੇ ਸਿਧਾਂਤ ਚਤੁਰਵੇਦੀ ਵਰਗੇ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਹਾਲਾਂਕਿ, ਕਰਨ ਜੌਹਰ ਨੇ ਅਟਕਲਾਂ ਨੂੰ ਅਰਾਮ ਦਿੰਦੇ ਹੋਏ ਅੱਜ ਸੋਸ਼ਲ ਮੀਡੀਆ 'ਤੇ ਸਪੱਸ਼ਟ ਕੀਤਾ ਕਿ ਉਹ ਕੌਫੀ ਵਿਦ ਕਰਨ ਦੇ ਨਵੇਂ ਸੀਜ਼ਨ ਨਾਲ ਵਾਪਸ ਨਹੀਂ ਆਉਣਗੇ।

No more 'Koffee With Karan', announces Karan Johar with emotional note Image Source: Twitter

ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝਾ ਕਰਦੇ ਹੋਏ ਕਰਨ ਜੌਹਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਲਿਖਿਆ ਹੈ, “ਹੈਲੋ, ਕੌਫੀ ਵਿਦ ਕਰਨ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ, ਅਤੇ ਤੁਹਾਡੀ, ਹੁਣ 6 ਸੀਜ਼ਨਾਂ ਤੱਕ। I'd like to think we've made an impact and even found our place in pop culture history ।

No more 'Koffee With Karan', announces Karan Johar with emotional note Image Source: Twitter

ਉਨ੍ਹਾਂ ਨੇ ਅੱਗੇ ਲਿਖਿਆ ਹੈ ‘ਅਤੇ ਇਸ ਲਈ, ਭਾਰੀ ਮਾਨ ਦੇ ਨਾਲ ਮੈਂ ਮੈਂ ਘੋਸ਼ਣਾ ਕਰਦਾ ਹਾਂ ਕਿ ਕੌਫੀ ਵਿਦ ਕਰਨ ਵਾਪਸ ਨਹੀਂ ਆਵੇਗਾ...” । ਇਹ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਨਿਰਾਸ਼ ਨਜ਼ਰ ਆ ਰਹੇ ਹਨ। ਯੂਜ਼ਰ ਵੀ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਜੇ ਗੱਲ ਕਰੀਏ ਕਰਨ ਜੌਹਰ ਦੇ ਵਰਕ ਫਰੰਟ ਦੀ ਤਾਂ ਉਹ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਹ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫ਼ਿਲਮ ਵਿੱਚ ਧਰਮਿੰਦਰ, ਜਯਾ ਬੱਚਨ, ਅਤੇ ਸ਼ਬਾਨਾ ਆਜ਼ਮੀ ਦੇ ਨਾਲ ਰਣਵੀਰ ਸਿੰਘ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਹਨ।

ਹੋਰ ਪੜ੍ਹੋ : ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼

 

 

View this post on Instagram

 

A post shared by Karan Johar (@karanjohar)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network