80 ਤੋਂ ਵੱਧ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਦਲਜੀਤ ਕੌਰ ਦੇ ਅੰਤਿਮ ਸਸਕਾਰ ‘ਚ ਨਹੀਂ ਪਹੁੰਚਿਆ ਕੋਈ ਫ਼ਿਲਮੀ ਸਿਤਾਰਾ, ਗੁਰਦਾਸ ਮਾਨ ਨੇ ਆਪਣੀ ਸਹਿ-ਅਦਾਕਾਰਾ ਨੂੰ ਦਿੱਤੀ ਸ਼ਰਧਾਂਜਲੀ
ਦਲਜੀਤ ਕੌਰ (Daljit Kaur) ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਅਦਾਕਾਰਾ ਕਿਸੇ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਸੀ, ਲੰਮੀ ਬੀਮਾਰੀ ਤੋਂ ਬਾਅਦ ਉਸ ਦਾ ਦਿਹਾਂਤ ਹੋ ਗਿਆ । ਦਲਜੀਤ ਕੌਰ ਨੇ ਕਈ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਕਈ ਸਿਤਾਰਿਆਂ ਨੇ ਦੁੱਖ ਵੀ ਜਤਾਇਆ, ਪਰ ਬੜੇ ਅਫਸੋਸ ਦੀ ਗੱਲ ਹੈ ਕਿ 80ਤੋਂ ਵੱਧ ਹਿੰਦੀ ਅਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਦੇ ਅੰਤਿਮ ਸਸਕਾਰ ਵੇਲੇ ਪੰਜਾਬੀ ਇੰਡਸਟਰੀ ਦਾ ਇੱਕ ਵੀ ਸਿਤਾਰਾ ਨਹੀਂ ਪੁੱਜਿਆ ।
ਹੋਰ ਪੜ੍ਹੋ : ਮਹਿਲਾ ਦੇ ਗੈਟਅੱਪ ‘ਚ ਨਜ਼ਰ ਆ ਰਹੇ ਇਸ ਸ਼ਖਸ ਨੂੰ ਕੀ ਤੁਸੀਂ ਪਛਾਣਿਆ ! ਕਈ ਹਿੱਟ ਫ਼ਿਲਮਾਂ ‘ਚ ਕਰ ਚੁੱਕਿਆ ਹੈ ਕੰਮ
ਦਲਜੀਤ ਕੌਰ ਦੇ ਨਾਲ ਕੰਮ ਕਰਨ ਵਾਲੇ ਗੁਰਦਾਸ ਮਾਨ ਨੇ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨੋਟ ਸਾਂਝਾ ਕਰਦੇ ਹੋਏ ਲਿਖਿਆ ਕਿ ‘ਦਲਜੀਤ ਕੌਰ ਜੀ ਖ਼ੂਬਸੂਰਤੀ ਦੀ ਮਿਸਾਲ, ਇੰਡੀਅਨ ਸਿਨੇਮਾ ਤੁਹਾਨੂੰ ਹਮੇਸ਼ਾ ਯਾਦ ਰੱਖੂ’।
Image Source : google
ਦੱਸ ਦਈਏ ਕਿ ਦਲਜੀਤ ਕੌਰ ਕਿਸੇ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਆਖਰੀ ਸਮਾਂ ਇਕਲਾਪੇ ‘ਚ ਹੀ ਗੁਜ਼ਰਿਆ ਸੀ । ਉਹ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਦੇ ਘਰ ‘ਚ ਹੀ ਰਹਿ ਰਹੇ ਸਨ।ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਅਤੇ 70 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ ਦਾਜ 1976 ਵਿੱਚ ਰਿਲੀਜ਼ ਹੋਈ ਸੀ।
Image Source : Google
ਉਨ੍ਹਾਂ ਨੇ ਸੁਪਰਹਿੱਟ ਪੰਜਾਬੀ ਫ਼ਿਲਮਾਂ ਪੁੱਤ ਜੱਟਾਂ ਦੇ, ਮਾਮਲਾ ਗੜਬੜ ਹੈ, ਕੀ ਬਣੂ ਦੁਨੀਆ ਦਾ, ਸਰਪੰਚ ਅਤੇ ਪਟੋਲਾ ਵਰਗੀਆਂ ਕਈ ਫ਼ਿਲਮਾਂ ਵਿੱਚ ਬਤੌਰ ਹੀਰੋਇਨ ਅਦਾਕਾਰੀ ਕੀਤੀ ਸੀ। ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ।
View this post on Instagram