ਨਿਵੇਦਿਤਾ ਭਸੀਨ ਨੇ ਪੂਰੀ ਦੁਨੀਆ 'ਚ ਮਿਸਾਲ ਕੀਤੀ ਸੀ ਕਾਇਮ, 'ਸਿਰਜਨਹਾਰੀ ਅਵਾਰਡ ਸਮਾਰੋਹ' 'ਚ ਕੀਤਾ ਜਾਵੇਗਾ ਸਨਮਾਨਿਤ
ਪੀਟੀਸੀ ਪੰਜਾਬੀ ਵੱਲੋਂ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 16 ਦਸੰਬਰ ਨੂੰ 'ਸਿਰਜਨਹਾਰੀ ਅਵਾਰਡ ਸਮਾਹੋਰ' ਕਰਵਾਉਣ ਜਾ ਰਿਹਾ ਹੈ । ਇਸ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ । ਜਿਨ੍ਹਾਂ ਔਰਤਾਂ ਨੂੰ ਇਸ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ ਉਹ ਔਰਤਾਂ ਹੋਰਨਾਂ ਲਈ ਮਿਸਾਲ ਹਨ ।ਇਸੇ ਤਰ੍ਹਾਂ ਨਿਵੇਦਿਤਾ ਭਸੀਨ ਨੂੰ ਵੀ ਇਸ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ ।
ਨਿਵੇਦਿਤਾ ਨੇ 26 ਸਾਲ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਜੈੱਟ ਕੈਪਟਨ ਬਣਕੇ ਇੱਕ ਮਿਸਾਲ ਕਾਇਮ ਕੀਤੀ ਸੀ । ਤਿੰਨ ਦਹਾਕਿਆਂ ਤੋਂ ਵੀ ਵੱਧ ਦਾ ਫਲਾਇੰਗ ਅਨੁਭਵ ਰੱਖਣ ਵਾਲੀ ਨਿਵੇਦਿਤਾ ਨੂੰ 6 ਜਾਂ 7 ਸਾਲ ਦੀ ਉਮਰ ਤੋਂ ਹੀ ਫਲਾਇੰਗ ਕਰਨ ਦਾ ਸ਼ੌਂਕ ਜਾਗ ਗਿਆ ਸੀ । ਨਿਵੇਦਿਤਾ 29 ਜੂਨ 1984 ਨੂੰ ਇੰਡੀਅਨ ਏਅਰਲਾਈਨਜ਼ ਦੀ ਪਾਇਲਟ ਬਣੀ ਸੀ, ਉਦੋਂ ਉਹ ਸਿਰਫ 20 ਸਾਲ ਦੀ ਸੀ। 33 ਸਾਲ ਦੀ ਉਮਰ 'ਚ ਉਹ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਏਅਰਬਸ-300 ਦੀ ਕਮਾਂਡਰ ਬਣ ਗਈ ਸੀ।
ਇਹੀ ਨਹੀਂ ਨਿਵੇਦਿਤਾ ਦਾ ਬੇਟਾ ਰੋਹਨ ਵੀ ਬਤੌਰ ਕਮਾਂਡਰ ਬੋਇੰਗ 777 ਚਲਾਉਂਦਾ ਹੈ ਅਤੇ ਏਅਰ ਇੰਡੀਆ 'ਚ ਉਸ ਨੂੰ 10 ਸਾਲ ਹੋ ਚੁਕੇ ਹਨ। ਇੱਥੇ ਹੀ ਬਸ ਨਹੀਂ ਨਿਵੇਦਿਤਾ ਦੀ ਬੇਟੀ ਨਿਹਾਰਿਕਾ ਇੰਡੀਗੋ 'ਚ ਪਾਇਲਟ ਹੈ।ਨਿਵੇਦਿਤਾ ਪਰਿਵਾਰ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪਾਇਲਟ ਦੇ ਪ੍ਰੋਫੈਸ਼ਨ 'ਚ ਹੈ।
ਸਿਰਜਨਹਾਰੀ ਅਵਾਰਡ ਸਮਾਰੋਹ ਵਿੱਚ ਨਿਵੇਦਿਤਾ ਭਸੀਨ ਵਰਗੀਆਂ ਹੋਰ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ । ਸੋ ਦੇਖਣਾ ਨਾ ਭੁੱਲਣਾ ਸਿਰਜਨਹਾਰੀ ਅਵਾਰਡ ਸਮਾਰੋਹ ਸਿਰਫ ਪੀਟੀਸੀ ਪੰਜਾਬੀ ਤੇ 16 ਦਸੰਬਰ ਨੂੰ ਸ਼ਾਮ 5 ਵਜੇ, ਸਥਾਨ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ।