ਦੇਖੋ ਵੀਡੀਓ : ਨਿਸ਼ਾਵਨ ਭੁੱਲਰ ਦਾ ਨਵਾਂ ਗੀਤ ‘Hawa Warga’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ
ਪੰਜਾਬੀ ਗਾਇਕ ਨਿਸ਼ਾਵਨ ਭੁੱਲਰ Nishawn Bhullar ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ ਹਵਾ ਵਰਗਾ (Hawa Warga) ਟਾਈਟਲ ਹੇਠ ਸੈਡ ਤੇ ਰੋਮਾਂਟਿਕ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਨਿਸ਼ਾਵਨ ਭੁੱਲਰ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜੋ ਆਪਣੇ ਪਤੀ ਦੀ ਜੁਦਾਈ 'ਚ ਯਾਦ ਕਰ ਰਹੀ ਹੈ।
ਹੋਰ ਪੜ੍ਹੋ : ‘Chandigarh Dropouts’ ਗੀਤ 'ਚ ਇੱਕ ਵਾਰ ਫਿਰ ਸੁਣਨ ਨੂੰ ਮਿਲੇਗੀ ਮਰਹੂਮ ਗਾਇਕ ਰਾਜ ਬਰਾੜ ਦੀ ਬੁਲੰਦ ਆਵਾਜ਼
image source-youtube
ਗਾਣੇ ਦਾ ਵੀਡੀਓ ਪਤੀ-ਪਤਨੀ ਦੇ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਨਿਸ਼ਾਵਨ ਭੁੱਲਰ ਅਤੇ ਪ੍ਰਭ ਗਰੇਵਾਲ । ਦੋਵਾਂ ਦੀ ਅਦਾਕਾਰੀ ਬਹੁਤ ਹੀ ਕਮਾਲ ਦੀ ਹੈ ਜੋ ਕਿ ਸਿੱਧਾ ਦਿਲ ਨੂੰ ਛੂੰਹਦੀ ਹੈ । ਇਸ ਗੀਤ ਨੂੰ ਨਿਸ਼ਾਵਨ ਭੁੱਲਰ ਨੇ ਆਪਣੀ ਬਾਕਮਾਲ ਦੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੇ ਬੋਲ Nishawn Bhullar & Kaushal Kishore ਨੇ ਮਿਲਕੇ ਲਿਖੇ ਨੇ। ਨਿਸ਼ਾਵਨ ਭੁੱਲਰ ਨੇ ਕਿਹਾ ਹੈ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਹੀ ਨੇੜੇ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ ਹੈ। ਇਸ ਗੀਤ ਨੂੰ Geet MP3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image source-youtube
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ‘luxury Ship’ ‘ਚ ਲੈ ਰਹੇ ਨੇ ਖੁਸ਼ਨੁਮਾ ਪਲਾਂ ਦਾ ਲੁਤਫ, ਅਦਾਕਾਰਾ ਨੇ ਸਾਂਝਾ ਕੀਤਾ ਇਹ ਵੀਡੀਓ
ਨਿਸ਼ਾਵਨ ਭੁੱਲਰ ਕੈਲੀਫੋਰਨੀਆ, ਮੁੱਛ, ਸਰਪੰਚੀ, ਰੱਬ ਕਰਕੇ, ਫੈਨ ਫਾਲੋਵਿੰਗ ਆਦਿ ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਨਿਸ਼ਾਵਨ ਗੈਂਗਲੈਂਡ ਇਨ ਮਦਰ ਲੈਂਡ ਨਾਮ ਦੀ ਵੈੱਬ ਸੀਰੀਜ਼ ‘ਚ ਅਦਾਕਾਰੀ ਵੀ ਕਰ ਚੁੱਕੇ ਹਨ। ਅਖੀਰਲੀ ਵਾਰ ਉਹ ‘ਮਿੱਟੀ ਵਿਰਾਸਤ ਬੱਬਰਾਂ ਦੀ’ ਫ਼ਿਲਮ ‘ਚ ਵੀ ਨਜ਼ਰ ਆਏ ਸੀ। ਆਉਣ ਵਾਲੇ ਸਮੇਂ ਉਹ ਕਈ ਹੋਰ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।