ਨਿਸ਼ਾ ਬਾਨੋ ਨੇ ਸਾਂਝੀ ਕੀਤੀ ਆਪਣੀ ਹਰਿਆਣਵੀਂ ਲੁੱਕ ਦੇ ਨਾਲ ਪੁਰਾਣੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Reported by: PTC Punjabi Desk | Edited by: Shaminder  |  November 17th 2022 10:33 AM |  Updated: November 17th 2022 10:33 AM

ਨਿਸ਼ਾ ਬਾਨੋ ਨੇ ਸਾਂਝੀ ਕੀਤੀ ਆਪਣੀ ਹਰਿਆਣਵੀਂ ਲੁੱਕ ਦੇ ਨਾਲ ਪੁਰਾਣੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਨਿਸ਼ਾ ਬਾਨੋ (Nisha Bano) ਇੱਕ ਅਜਿਹੀ ਅਦਾਕਾਰਾ ਹੈ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਅਦਾਕਾਰੀ ਦੇ ਖੇਤਰ ‘ਚ ਉਸ ਨੇ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ । ਆਪਣੇ ਅਦਾਕਾਰੀ ਦੇ ਸ਼ੁਰੂਆਤੀ ਦੌਰ ‘ਚ ੳੇੁਸ ਨੇ ਟੀਵੀ ਦੇ ਕਈ ਸ਼ੋਅਸ ‘ਚ ਵੀ ਹਿੱਸਾ ਲਿਆ ਸੀ । ਪਰ ਉਹ ਲਗਾਤਾਰ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਸੰਘਰਸ਼ ਕਰਦੀ ਰਹੀ ਅਤੇ ਆਖਿਰਕਾਰ ਇੰਡਸਟਰੀ ਦੀਆਂ ਨਾਮੀ ਹੀਰੋਇਨਾਂ ‘ਚ ਉਸ ਦਾ ਨਾਮ ਸ਼ਾਮਿਲ ਹੋਇਆ ।

Nisha Bano Image Source : Instagram

ਹੋਰ ਪੜ੍ਹੋ : ਨਛੱਤਰ ਗਿੱਲ ਦੀ ਪਤਨੀ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਦੇ ਨਾਲ ਦਿੱਤੀ ਗਈ ਅੰਤਿਮ ਵਿਦਾਈ

ਉਸ ਨੂੰ ਕਾਲਜ ਸਮੇਂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਣ ਦਾ ਸ਼ੌਂਕ ਸੀ । ਜਿਸ ਕਾਰਨ ਇਸੇ ਤੋਂ ਹੀ ਉਸ ਨੂੰ ਅਦਾਕਾਰੀ ਦੀ ਵੀ ਚੇਟਕ ਲੱਗੀ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।

Nisha Bano Image Source : Instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ!

ਹੁਣ ਉਸ ਨੇ ਆਪਣੀ ਪੁਰਾਣੀ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ।ਇਸ ਤਸਵੀਰ ‘ਚ ਅਦਾਕਾਰਾ ਹਰਿਆਣਵੀਂ ਲੁੱਕ ‘ਚ ਨਜ਼ਰ ਆ ਰਹੀ ਹੈ । ਜਿਸ ‘ਤੇ ਪ੍ਰਸ਼ੰਸਕ ਵੀ ਖੂਬ ਰਿਐਕਸ਼ਨ ਦੇ ਰਹੇ ਹਨ । ਨਿਸ਼ਾ ਬਾਨੋ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ ਅਤੇ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ ਹੈ ।

Nisha Bano Image Source : Instagram

ਉਨ੍ਹਾਂ ਦੇ ਪਤੀ ਸਮੀਰ ਮਾਹੀ ਵੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ਅਤੇ ਦੋਵੇਂ ਕਈ ਪ੍ਰੋਜੈਕਟਸ ‘ਚ ਕੰਮ ਵੀ ਕਰ ਚੁੱਕੇ ਹਨ । ਨਿਸ਼ਾ ਬਾਨੋ ਦੇ ਕਰੀਅਰ ‘ਚ ਕਰਮਜੀਤ ਅਨਮੋਲ ਦਾ ਵੱਡਾ ਹੱਥ ਰਿਹਾ ਹੈ ਅਤੇ ਦੋਵਾਂ ਨੇ ਇੱਕਠਿਆਂ ਕਈ ਸ਼ੋਅਸ ਅਤੇ ਫ਼ਿਲਮਾਂ ਕੀਤੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network