ਨਿਸ਼ਾ ਬਾਨੋ ਨੇ ਸਾਂਝਾ ਕੀਤਾ ਆਪਣੇ ਨਵੇਂ ਗੀਤ ‘ਪਸੰਦ ਤੂੰ ਵੇ’ ਦਾ ਫਰਸਟ ਲੁੱਕ ਪੋਸਟਰ
ਪੰਜਾਬੀ ਮਿਊਜ਼ਿਕ ਜਗਤ ਅਤੇ ਅਦਾਕਾਰੀ ਖੇਤਰ ਦੀ ਖ਼ੂਬਸੂਰਤ ਅਦਾਕਾਰਾ ਨਿਸ਼ਾ ਬਾਨੋ NISHA BANO ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੀ ਹਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੀ ਹੈ। ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ਬਟੋਰਨ ਵਾਲੀ ਗਾਇਕਾ ਨਿਸ਼ਾ ਬਾਨੋ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਣੇ ਦਾ ਪੋਸਟਰ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਫਰਸਟ ਲੁੱਕ ਮੇਰੇ ਨਵੇਂ ਗੀਤ #PasandTuVe ??? #nishabano #desiqueen’। ਪੋਸਟਰ ਉੱਤੇ ਨਿਸ਼ਾ ਬਾਨੋ ਟੈਪੂ ਉੱਤੇ ਬੈਠੀ ਨਜ਼ਰ ਆ ਰਹੀ ਹੈ ਤੇ ਨਾਲ ਹੀ ਬੈਗ ਵੀ ਨਜ਼ਰ ਆ ਰਿਹਾ ਹੈ। ਗੀਤ ਦੇ ਨਾਂਅ ਤੇ ਪੋਸਟਰ ਤੋਂ ਲੱਗਦਾ ਹੈ ਕਿ ਇਹ ਗੀਤ ਪਤੀ-ਪਤਨੀ ਚ ਨੋਕ-ਝੋਕ ਵਾਲਾ ਹੋਵੇਗਾ। ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਨਿਸ਼ਾ ਬਾਨੋ ਨੂੰ ਵਧਾਈਆਂ ਦੇ ਰਹੇ ਨੇ।
ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਪਿਛਲੇ ਲੰਮੇ ਸਮੇਂ ਤੋਂ ਫ਼ਿਲਮੀ ਇੰਡਸਟਰੀ ‘ਚ ਸਰਗਰਮ ਹਨ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਈ ਟੀਵੀ ਸ਼ੋਅ ‘ਚ ਵੀ ਕੰਮ ਕੀਤਾ ਹੈ । ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ਚ ਕਾਫੀ ਐਕਟਿਵ ਹੈ। ਉਹ ਆਪਣੇ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਹਾਲ ਹੀ ‘ਚ ਉਨ੍ਹਾਂ ਦਾ ਵਿਆਹ ਅਦਾਕਾਰ ਅਤੇ ਗਾਇਕ ਸਮੀਰ ਮਾਹੀ ਦੇ ਨਾਲ ਹੋਇਆ ਹੈ।
View this post on Instagram