ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ

Reported by: PTC Punjabi Desk | Edited by: Lajwinder kaur  |  December 23rd 2021 04:09 PM |  Updated: December 23rd 2021 04:09 PM

ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ

ਪੰਜਾਬੀ ਮਿਊਜ਼ਿਕ ਜਗਤ ਅਤੇ ਅਦਾਕਾਰੀ ਖੇਤਰ ਦੀ ਖ਼ੂਬਸੂਰਤ ਅਦਾਕਾਰਾ ਨਿਸ਼ਾ ਬਾਨੋ NISHA BANO ਆਪਣੇ ਨਵੇਂ ਗੀਤ ਪਸੰਦ ਤੂੰ ਵੇ Pasand Tu Ve ਦੇ ਨਾਲ ਦਰਸਕਾਂ ਦੇ ਰੁਬਰੂ ਹੋ ਗਈ ਹੈ। ਜੀ ਹਾਂ ਇਸ ਰੋਮਾਂਟਿਕ ਗੀਤ ਨੂੰ ਨਿਸ਼ਾ ਬਾਨੋ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ  ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ

nisha bano new song pasand tu ve

ਇਸ ਰੋਮਾਂਟਿਕ ਗੀਤ ਨਿਸ਼ਾ ਬਾਨੋ ਆਪਣੇ ਪਤੀ ਸਮੀਰ ਮਾਹੀ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ਦੇ ਰਾਹੀਂ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਹਿ ਰਹੀ ਹੈ ਕਿ ਪਤਾ ਨਹੀਂ ਕਿਵੇਂ ਪਸੰਦ ਆ ਗਿਆ ਤੂੰ ਵੇ। ਇਸ ਗੀਤ ਦੇ ਬੋਲ Geeta Kahlanwali ਨੇ ਲਿਖੇ ਨੇ ਤੇ ਮਿਊਜ਼ਿਕ Musical Affair ਨੇ ਦਿੱਤਾ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ ।

ਹੋਰ ਪੜ੍ਹੋ : ਪੰਜਾਬੀ ਰੰਗਾਂ ‘ਚ ਰੰਗੀ ਨਜ਼ਰ ਆਈ ਕੈਟਰੀਨਾ ਕੈਫ, ਵਿਆਹ ਤੋਂ ਬਾਅਦ ਕੈਟਰੀਨਾ ਨੇ ਚੌਂਕੇ ਚੜ੍ਹਣ ਦੀ ਰਸਮ ਕਰਦੇ ਹੋਏ ਸੁਹਰੇ ਪਰਿਵਾਰ ਦੇ ਲਈ ਬਣਾਇਆ ਸੂਜੀ ਦਾ ਹਲਵਾ

pasand tu ve song released

ਦੱਸ ਦਈਏ ਨਿਸ਼ਾ ਬਾਨੋ ਅਤੇ ਸਮੀਰ ਮਾਹੀ ਹਾਲ ਹੀ ਵਿਆਹ ਦੇ ਬੰਧਨ ਚ ਬੱਝੇ ਨੇ। ਦੋਵੇਂ ਅਕਸਰ ਹੀ ਇੱਕ ਦੂਜੇ ਦੇ ਨਾਲ ਆਪਣੀ ਰੋਮਾਂਟਿਕ ਅਤੇ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਦੋਵਾਂ ਦੀ ਜੋੜੀ ਨੂੰ ਦਰਸ਼ਕ ਵੀ ਖੂਬ ਪਸੰਦ ਕਰਦੇ ਹਨ। ਦੋਵੇਂ ਇਸ ਤੋਂ ਪਹਿਲਾਂ ਵੀ ਕਈ ਗੀਤਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਕਮਾਲ ਦੀ ਅਦਾਕਾਰਾ ਹੈ। ਉਨ੍ਹਾਂ ਨੇ ਸ਼ਾਂਤੀ ਨਾਂਅ ਦੇ ਕਿਰਦਾਰ ਤੋਂ ਖੂਬ ਵਾਹ ਵਾਹੀ ਖੱਟੀ ਸੀ। ਪਿਛਲੇ ਲੰਮੇ ਸਮੇਂ ਤੋਂ ਫ਼ਿਲਮੀ ਇੰਡਸਟਰੀ ‘ਚ ਸਰਗਰਮ ਹਨ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ । ਅਦਾਕਾਰੀ ਦੇ ਖੇਤਰ ਦੇ ਨਾਲ ਉਹ ਗਾਇਕੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਹ ਕਈ ਸਿੰਗਲ ਅਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

Latest Punjabi Song-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network