ਦੇਖੋ ਵੀਡੀਓ : ‘ਸਵਾ ਲੱਖ ਦਿੱਲੀਏ’ ਗਾਣੇ ਨਾਲ ਗਾਇਕ ਨਿਰਵੈਰ ਪੰਨੂ ਨੇ ਬਿਆਨ ਕੀਤਾ ਪੰਜਾਬੀ ਕੌਮ ਦੀ ਦਲੇਰੀ ਤੇ ਅਣਖ ਨੂੰ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Reported by: PTC Punjabi Desk | Edited by: Lajwinder kaur  |  December 09th 2020 12:44 PM |  Updated: December 09th 2020 12:44 PM

ਦੇਖੋ ਵੀਡੀਓ : ‘ਸਵਾ ਲੱਖ ਦਿੱਲੀਏ’ ਗਾਣੇ ਨਾਲ ਗਾਇਕ ਨਿਰਵੈਰ ਪੰਨੂ ਨੇ ਬਿਆਨ ਕੀਤਾ ਪੰਜਾਬੀ ਕੌਮ ਦੀ ਦਲੇਰੀ ਤੇ ਅਣਖ ਨੂੰ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਗਾਇਕ ਨਿਰਵੈਰ ਪੰਨੂ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ‘ਸਵਾ ਲੱਖ ਦਿੱਲੀਏ’ ਟਾਈਟਲ ਹੇਠ ਜੋਸ਼ ਵਾਲਾ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਵੀ ਨਿਰਵੈਰ ਪੰਨੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

inside pic of nirvar pannu ਹੋਰ ਪੜ੍ਹੋ : ਦੇਖੋ ਵੀਡੀਓ: ਰੇਸ਼ਮ ਸਿੰਘ ਅਨਮੋਲ ਪੂਰੇ ਜਜ਼ਬੇ ਨਾਲ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ, ਰੋਟੀ ਤੋਂ ਲੈ ਕੇ ਭਾਂਡੇ ਸਾਫ ਕਰਦੇ ਆਏ ਨਜ਼ਰ

ਜੇ ਗੱਲ ਕਰੀਏ ਬੋਲਾਂ ਦੀ ਤਾਂ ਉਹ Saab Pangota ਨੇ ਲਿਖੇ ਨੇ ਤੇ ਮਿਊਜ਼ਿਕ Deep Royce ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Yasheen Ghurail ਨੇ ਬਣਾਇਆ ਹੈ । ਇਸ ਗੀਤ ਨੂੰ Juke Dock Devotional ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ।

inside pic of sawa lakh delliye

ਦਰਸ਼ਕਾਂ ਵੱਲੋਂ ਇਸ ਕਿਸਾਨੀ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ‘ਚ ਗੁਰੂਆਂ ਤੋਂ ਲੈ ਕੇ ਕਿਸਾਨ ਤੇ ਸਰਹੱਦਾਂ ਤੇ ਲੜ ਰਹੇ ਜਵਾਨਾਂ ਦੀ ਗੱਲ ਕੀਤੀ ਗਈ ਹੈ । ਦੱਸ ਦਈਏ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਉੱਤੇ ਪ੍ਰਦਰਸ਼ਨ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network