ਨਿੰਜਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਮਰਜਾਣੇ’ ਫ਼ਿਲਮ ਦਾ ਜੋਸ਼ ਦੇ ਨਾਲ ਭਰਿਆ ਨਵਾਂ ਗੀਤ ‘ਜਿੰਮ’, ਦੇਖੋ ਵੀਡੀਓ
ਸਿੱਪੀ ਗਿੱਲ ਦੀ ਨਵੀਂ ਫ਼ਿਲਮ ਮਰਜਾਣੇ (Marjaney) ਜੋ ਕਿ 10 ਦਸੰਬਰ ਨੂੰ ਸਿਨੇਮਾ ਘਰਾਂ ਦੀ ਰੌਣਕ ਬਣ ਗਈ ਹੈ। ਜੀ ਹਾਂ ਸਿੱਪੀ ਗਿੱਲ ਦੀ ਮੋਸਟ ਅਵੇਟਡ ਫ਼ਿਲਮ ਮਰਜਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਖਰੇ ਵਿਸ਼ੇ ਉੱਤੇ ਬਣੀ ਇਸ ਫ਼ਿਲਮ ਨੂੰ PTC Globe Moviez ਵੱਲੋਂ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਗਿਆ ਹੈ। ਫ਼ਿਲਮ ਦਾ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੀ ਹੈ, ਜਿਸ ਦੇ ਚੱਲਦੇ ਫ਼ਿਲਮ ਦੇ ਗੀਤ ਵੀ ਦਰਸ਼ਕਾਂ ਦਾ ਦਿਲ ਖੂਬ ਜਿੱਤ ਰਹੇ ਨੇ।
ਇਸ ਦੌਰਾਨ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਜਿੰਮ’ GYM ਰਿਲੀਜ਼ ਹੋ ਗਿਆ ਹੈ। ਇਹ ਗੀਤ ਗਾਇਕ ਨਿੰਜਾ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਨੌਜਵਾਨਾਂ ਚ ਜੋਸ਼ ਭਰਦਾ ਹੋਇਆ ਇਹ ਗੀਤ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟ ਰਿਹਾ ਹੈ। ਇਸ ਗੀਤ ਦੇ ਬੋਲ Sulakhan Cheema ਨੇ ਲਿਖੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ। ਇਸ ਗੀਤ ‘ਚ ਦੋਸਤੀ ਅਤੇ ਕਸਰਤ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਇਸ ਗੀਤ ਨੂੰ ਸਿੱਪੀ ਗਿੱਲ ਅਤੇ ਫ਼ਿਲਮ ਚ ਉਨ੍ਹਾਂ ਦੇ ਸਾਥੀਆਂ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਇਸ ਫ਼ਿਲਮ 'ਚ ਮੁੱਖ ਕਿਰਦਾਰ ਚ ਸਿੱਪੀ ਗਿੱਲ, ਅਦਾਕਾਰਾ ਪ੍ਰੀਤ ਕਮਲ ਅਤੇ ਕਈ ਹੋਰ ਕਲਾਕਾਰ ਜਿਵੇਂ ਆਸ਼ੀਸ ਦੁੱਗਲ, ਕੁੱਲ ਸਿੱਧੂ, ਪ੍ਰੀਤ ਭੁੱਲਰ ਆਦਿ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਫ਼ਿਲਮ ਨੂੰ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਪ੍ਰੋਡਿਊਸ ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਜਸਪ੍ਰੀਤ ਕੌਰ, Preet Mohan Singh (Candy) ਕੀਤਾ ਹੈ। । ਇਹ ਫ਼ਿਲਮ ਤੁਹਾਡੇ ਨੇੜਲੇ ਸਿਨੇਮਾ ਘਰਾਂ ‘ਚ ਲੱਗ ਗਈ ਹੈ। ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਜਾ ਕੇ ਇਸ ਫ਼ਿਲਮ ਦਾ ਅਨੰਦ ਜ਼ਰੂਰ ਲਵੋ।