ਨਿੰਜਾ ਨੇ ਫਿਲਮ 'ਦੂਰਬੀਨ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ
ਨਿੰਜਾ ਨੇ ਫਿਲਮ 'ਦੂਰਬੀਨ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ : ਪੰਜਾਬ ਦੇ ਫੇਮਸ ਕਲਾਕਾਰ ਨਿੰਜਾ ਆਪਣੀ ਆਉਣ ਵਾਲੀ ਫਿਲਮ ਦੂਰਬੀਨ ਦੇ ਸ਼ੂਟ 'ਚ ਕਾਫੀ ਬਿਜ਼ੀ ਚੱਲ ਰਹੇ ਹਨ। ਕੁਝ ਦਿਨ ਪਹਿਲਾਂ ਨਿੰਜਾ ਨੇ ਆਪਣੇ ਸ਼ੋਸ਼ਲ ਮੀਡੀਆ ਤੋਂ ਹੀ ਫਿਲਮ ਦੇ ਸ਼ੂਟ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਸੀ। ਨਿੰਜਾ ਨੇ ਫਿਲਮ ਦੇ ਸੈੱਟ ਤੋਂ ਕੁੱਝ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿੰਨ੍ਹਾਂ 'ਚ ਕਰਮਜੀਤ ਅਨਮੋਲ, ਅਤੇ ਇੱਕ ਤਸਵੀਰ 'ਚ ਫਿਲਮ ਦੀ ਪੂਰੀ ਕਾਸਟ ਨਜ਼ਰ ਆ ਰਹੀ ਹੈ।
ਕਰਮਜੀਤ ਅਨਮੋਲ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਦੀ ਕੈਪਸ਼ਨ 'ਚ ਨਿੰਜਾ ਨੇ ਲਿਖਿਆ ਹੈ ਕਿ "ਮੇਰੇ ਸਭ ਤੋਂ ਫੇਵਰਿਟ ਅਤੇ ਮਾਣਯੋਗ ਹਨ ਕਰਮਜੀਤ ਅਨਮੋਲ ਭਾਜੀ" । ਇੱਕ ਹੋਰ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ 'ਚ ਦੂਰਬੀਨ ਫਿਲਮ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ। ਫਿਲਮ 'ਚ ਕਰਮਜੀਤ ਅਨਮੋਲ ਅਤੇ ਨਿੰਜਾ ਤੋਂ ਇਲਾਵਾ ਜੱਸ ਬਾਜਵਾ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।
ਹੋਰ ਵੇਖੋ : ਨਿੰਜਾ ਅਤੇ ਜੱਸ ਬਾਜਵਾ ਦੀ ਫਿਲਮ ‘ਦੂਰਬੀਨ’ ਦੀ ਸ਼ੂਟਿੰਗ ਹੋਈ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ
ਫਿਲਮ ਦੂਰਬੀਨ 17 ਮਈ 2019 ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗਾ। ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਜਿਸ ਨੂੰ ਡਾਇਰੈਕਟ ਕਰ ਰਹੇ ਹਨ ਇਸ਼ਾਨ ਚੋਪੜਾ, ਅਤੇ ਫਿਲਮ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ। ਦੇਖਣਾ ਹੋਵੇਗਾ ਦਰਸ਼ਕਾਂ ਨੂੰ ਜੱਸ ਬਾਜਵਾ ਦਾ ਪੰਜਾਬ ਪੁਲਿਸ ਵਾਲਾ ਕਿਰਦਾਰ ਕਿੰਨ੍ਹਾ ਕੁ ਭਾਉਂਦਾ ਹੈ।