Trending:
ਹਰ ਇੱਕ ਦਾ ਦਿਲ ਜਿੱਤ ਰਿਹਾ ਹੈ ਗਾਇਕ ਨਿੰਜਾ ਦਾ ਨਵਾਂ ਗੀਤ ‘Satane Lage Ho’, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਗਾਇਕ ਨਿੰਜਾ ਆਪਣੇ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਹ ਦਿਲ ਦੇ ਦਰਦਾਂ ਨੂੰ ਉਹ ਆਪਣੇ ਨਵੇਂ ਸੈਡ ਸੌਂਗ ‘ਸਤਾਨੇ ਲਗੇ ਹੋ’ (Satane Lage ho) ‘ਚ ਪੇਸ਼ ਕਰ ਰਹੇ ਨੇ ।

ਜੀ ਹਾਂ ਇਸ ਗੀਤ ਦੇ ਨਾਲ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਦਾ ਆਗਾਜ਼ ਕੀਤਾ ਹੈ । ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ‘ਸਤਾਨੇ ਲਗੇ ਹੋ’ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਇਸ ਗੀਤ ਦੇ ਬੋਲ Karam ਨੇ ਲਿਖੇ ਨੇ ਤੇ ਮਿਊਜ਼ਿਕ Gaurav Dev & Kartik Dev ਨੇ ਦਿੱਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਨਿੰਜਾ, ਰੂਹੀ ਸਿੰਘ, ਪਰਦੀਪ ਮਲਕ ਤੇ ਦੀਪਕ ਵਰਮਾ । ਗਾਣੇ ਦਾ ਸ਼ਾਨਦਾਰ ਵੀਡੀਓ Pankaj Batra ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਵਧੀਆ ਗਾਇਕ ਹੋਣ ਦੇ ਨਾਲ ਕਮਾਲ ਦੇ ਐਕਟਰ ਵੀ ਨੇ ।
