ਨਿੰਜਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਦਿੱਤੀ ਜਾਣਕਾਰੀ
ਪੰਜਾਬੀ ਗਾਇਕ ਨਿੰਜਾ Ninja ਨੇ ਇੱਕ ਪੋਸਟਰ ਇੰਸਟਾਗ੍ਰਾਮ 'ਤੇ ਪਾਇਆ ਹੈ।ਜਿਸ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ। ਇਸ 'ਚ ਉਨਾਂ ਨੇ ਆਪਣੇ ਨਵੇਂ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਹੈ। ਉਨਾਂ ਇੰਸਟਾਗ੍ਰਾਮ 'ਤੇ ਪਾਈ ਜਾਣਕਾਰੀ 'ਚ ਕਿਹਾ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਪਕਮਿੰਗ ਮੂਵੀ ਦਾ ਪੋਸਟਰ ਸ਼ੇਅਰ ਕਰ ਰਿਹਾ ਹਾਂ,ਹਰ ਚੀਜ਼ ਨਵੀਂ ਚੰਗੀ ਹੁੰਦੀ ਹੈ।ਪਿਆਰ ਹਮੇਸ਼ਾ ਹੀ ਪੁਰਾਣਾ ਚੰਗਾ ਹੁੰਦਾ ਹੈ।ਇਹ ਸਭ ਕੁਝ ਲਿਖਣ ਤੋਂ ਬਾਅਦ ਨਿੰਜਾ ਨੇ ਹਾਲਾਂਕਿ ਆਪਣੀ ਇਸ ਫਿਲਮ Punjabi film ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ। ਪਰ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਇਹ ਫਿਲਮ 22 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।
https://www.instagram.com/p/BmtnyNaBhQR/?hl=en&taken-by=its_ninja
ਇਸ ਫਿਲਮ 'ਚ ਨਿੰਜਾ ninja ਤੋਂ ਇਲਾਵਾ ਜੱਸੀ ਗਿੱਲ ਅਤੇ ਰਣਜੀਤ ਬਾਵਾ ਵੀ ਨਜ਼ਰ ਆਉਣਗੇ । ਨਿੰਜਾ ਆਪਣੇ ਇਸ ਨਵੇਂ ਪ੍ਰਾਜੈਕਟ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨੇ ।ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫਿਲਮ ਉਨ੍ਹਾਂ ਦੇ ਫਿਲਮੀ ਕੈਰੀਅਰ 'ਚ ਮੀਲ ਦਾ ਪੱਥਰ ਸਾਬਿਤ ਹੋਵੇਗੀ।ਨਿੰਜਾ ਵੱਲੋਂ ਸ਼ੇਅਰ ਕੀਤੇ ਗਏ ਇਸ ਪੋਸਟਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਲੋਕ ਵੀ ਨਿੰਜਾ ਦੇ ਇਸ ਨਵੇਂ ਪ੍ਰਾਜੈਕਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ । ਇਸ ਫਿਲਮ punjabi film ਦੀ ਕਹਾਣੀ ਅਤੇ ਫਿਲਮ ਦੇ ਨਾਂਅ ਦਾ ਜ਼ਿਕਰ ਨਿੰਜਾ ਨੇ ਸੋਸ਼ਲ ਮੀਡੀਆ 'ਤੇ ਨਹੀਂ ਕੀਤਾ।ਲੋਕ ਵੀ ਉਤਸ਼ਾਹਿਤ ਨੇ ਕਿ ਆਖਿਰ ਨਿੰਜਾ ,ਜੱਸੀ ਗਿੱਲ ਅਤੇ ਰਣਜੀਤ ਬਾਵਾ ਇਸ ਫਿਲਮ 'ਚ ਕੀ ਕਮਾਲ ਵਿਖਾਉਣਗੇ|