ਨਿੰਜਾ ਨੇ ਆਪਣੀ ਪਤਨੀ ਦਾ ਮਨਾਇਆ ਜਨਮ ਦਿਨ, ਜਾਣੋਂ ਕਿਵੇਂ ਸ਼ੁਰੂ ਹੋਈ ਸੀ ਦੋਵਾਂ ਦੀ ਲਵ ਸਟੋਰੀ
ਨਿੰਜਾ (Ninja) ਨੇ ਆਪਣੀ ਪਤਨੀ (Wife) ਦਾ ਜਨਮ ਦਿਨ (Birthday) ਮਨਾਇਆ । ਇਸ ਮੌਕੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ‘ਚ ਗਾਇਕ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਨਿੰਜਾ ਤੇ ਉਸ ਦੀ ਪਤਨੀ ਕੇਕ ਦੇ ਨਾਲ ਨਜ਼ਰ ਆ ਰਹੇ ਹਨ । ਅੱਜ ਅਸੀਂ ਤੁਹਾਨੂੰ ਨਿੰਜਾ ਦੀ ਪਤਨੀ ਦੇ ਜਨਮਦਿਨ ਦੇ ਮੌਕੇ ‘ਤੇ ਦੋਵਾਂ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ ।
ਹੋਰ ਪੜ੍ਹੋ : ਲਓ ਜੀ ਆ ਰਹੀ ਹੈ ਨਿੰਜਾ ਦੀ ਨਵੀਂ ਫ਼ਿਲਮ ‘ਫੇਰ ਮਾਮਲਾ ਗੜਬੜ ਹੈ’, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
ਦੋਵਾਂ ਦੀ ਪ੍ਰੇਮ ਕਹਾਣੀ ਇਕ ਸ਼ੋਅ ਦੇ ਦੌਰਾਨ ਸ਼ੁਰੂ ਹੋਈ ਸੀ । ਅਕਸਰ ਵੇਖਣ ਨੂੰ ਮਿਲਦਾ ਹੈ ਕਿ ਅਕਸਰ ਪਹਿਲ ਮੁੰਡੇ ਵੱਲੋਂ ਹੁੰਦੀ ਹੈ । ਪਰ ਨਿੰਜਾ ਦੀ ਕਹਾਣੀ ‘ਚ ਇਸ ਦੇ ਉਲਟ ਹੋਇਆ ਸੀ । ਕਿਉਂਕਿ ਦੋਵਾਂ ਦੀ ਪ੍ਰੇਮ ਕਹਾਣੀ ਨੂੰ ਸ਼ੁਰੂ ਨਿੰਜਾ ਦੀ ਪਤਨੀ ਵੱਲੋਂ ਕੀਤਾ ਗਿਆ ਸੀ ।
image From instagram
ਹੋਰ ਪੜ੍ਹੋ : ਗਾਇਕ ਨਿੰਜਾ ਨੇ ਘਰ ‘ਚ ਕਰਵਾਇਆ ਸ੍ਰੀ ਅਖੰਡ ਪਾਠ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਟੇਕਿਆ ਮੱਥਾ
ਇੱਕ ਸ਼ੋਅ ਦੇ ਦੌਰਾਨ ਜਸਮੀਤ ਨੇ ਖੁਦ ਖੁਲਾਸਾ ਕੀਤਾ ਸੀ ਕਿ ਨਿੰਜਾ ਨੂੰ ਉਸ ਨੇ ਹੀ ਪ੍ਰਪੋਜ਼ ਕੀਤਾ ਸੀ ।ਉਸ ਵੇਲੇ ਜਸਮੀਤ ਦਾ ਨਿੰਜਾ ਉਸ ਦਾ ਉਸਤਾਦ ਸੀ ਜਿਹੜਾ ਕਿ ਉਸ ਦੇ ਨਾਲ ਨਾਲ ਹੋਰ ਮੁੰਡੇ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ । ਇਸ ਟ੍ਰੇਨਿੰਗ ਦੌਰਾਨ ਉਸ ਦਾ ਰਵੱਈਆ ਦੇਖ ਕੇ ਉਸ ਨੇ ਨਿੰਜੇ ਨਾਲ ਪਿਆਰ ਹੋ ਗਿਆ ।
ਨਿੰਜੇ ਦੇ ਇਸ ਰਵੱਈਏ ਨੂੰ ਦੇਖ ਕੇ ਉਸ ਨੇ ਮਨ ਬਣਾ ਲਿਆ ਕਿ ਉਹ ਉਸ ਨੂੰ ਪਰਪੋਜ ਕਰੇਗੀ । ਉਸ ਨੇ ਆਪਣੇ ਮੋਬਾਈਲ ’ਤੇ ‘ਆਈ ਲਵ ਯੂ’ ਟੈਕਸਟ ਟਾਈਪ ਕੀਤਾ ਤੇ ਨਿੰਜਾ ਨੂੰ ਭੇਜ ਦਿੱਤਾ । ਨਿੰਜਾ ਇਹ ਮੈਸੇਜ਼ ਦੇਖ ਕੇ ਸਮਝ ਗਿਆ ਕਿ ਜਸਮੀਤ ਦੀਆਂ ਭਾਵਨਾਵਾਂ ਸੱਚੀਆਂ ਹਨ ।
View this post on Instagram