ਨਿਮਰਤ ਖਹਿਰਾ ਦਾ ਨਵਾਂ ਗੀਤ ‘Blink’ ਦਾ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਨੀਰੂ ਬਾਜਵਾ ਕਰਨਗੇ ਅਦਾਕਾਰੀ

Reported by: PTC Punjabi Desk | Edited by: Lajwinder kaur  |  October 20th 2020 12:02 PM |  Updated: October 20th 2020 12:02 PM

ਨਿਮਰਤ ਖਹਿਰਾ ਦਾ ਨਵਾਂ ਗੀਤ ‘Blink’ ਦਾ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਨੀਰੂ ਬਾਜਵਾ ਕਰਨਗੇ ਅਦਾਕਾਰੀ

ਪੰਜਾਬੀ ਗਾਇਕ ਨਿਮਰਤ ਖਹਿਰਾ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਬਲਿੰਕ’ (Blink) ਦਾ ਪੋਸਟਰ ਸ਼ੇਅਰ ਕੀਤਾ ਹੈ ।nimrat khaira pic

ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਦੇ ਭਰਾ ਅਕਸ਼ਤ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਐਕਟਰੈੱਸ ਨੇ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਨੀਰੂ ਬਾਜਵਾ । ਗਾਣੇ ਦੇ ਬੋਲ ਨਾਮੀ ਗੀਤਕਾਰ ਬੰਟੀ ਬੈਂਸ ਨੇ ਲਿਖੇ ਤੇ ਮਿਊਜ਼ਕ ਹੋਵੇਗਾ ਦੇਸੀ ਕਰਿਊ ਦਾ । ਇਹ ਪੂਰਾ ਗੀਤ 26 ਅਕਤੂਬਰ ਨੂੰ ਰਿਲੀਜ਼ ਹੋਵੇਗਾ । ਦਰਸ਼ਕ ਇਸ ਗੀਤ ਨੂੰ ਲੈ ਕੇ ਬਹੁਤ ਉਤਸੁਕ ਹੈ । ਜਿਸ ਕਰਕੇ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

neeru bajwa featuring on nimrat khaira song

ਜੇ ਗੱਲ ਕਰੀਏ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਦਿੱਤੇ ਨੇ । ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਟਾਈਮ ਚੱਕਦਾ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ ।

nimart khaira new song


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network