ਦਿਲ ਦੇ ਦਰਦਾਂ ਨੂੰ ਬਿਆਨ ਕਰ ਰਹੇ ਨੇ ਨਿਮਰਤ ਖਹਿਰਾ ਆਪਣੇ ਨਵੇਂ ਗੀਤ ‘ਸੁਪਨਾ ਲਾਵਾਂ ਦਾ’ ‘ਚ, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਪੰਜਾਬੀ ਗਾਇਕਾ ਨਿਮਰਤ ਖਹਿਰਾ ਆਪਣੇ ਨਵੇਂ ਸਿੰਗਲ ਟਰੈਕ ‘ਸੁਪਨਾ ਲਾਵਾਂ ਦਾ’ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਨੇ। ਇਸ ਦਰਦ ਭਰੇ ਗੀਤ ਨੂੰ ਨਿਮਰਤ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਬਾਕਮਾਲ ਗਾਇਆ ਹੈ।
ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ‘ਸੁਪਨਾ ਲਾਵਾਂ ਦਾ’ ਗਾਣੇ ਦੇ ਬੋਲ ਗਿਫਟੀ ਨੇ ਲਿਖੇ ਨੇ ਜਦੋਂ ਕਿ ਪ੍ਰੀਤ ਹੁੰਦਲ ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਨੇ। ਗਾਣੇ ਦਾ ਸ਼ਾਨਦਾਰ ਵੀਡੀਓ Bhinder Burj ਵੱਲੋਂ ਬਣਾਇਆ ਗਿਆ ਹੈ। ਗੀਤ ਦੇ ਬੋਲਾਂ ਨੂੰ ਵੀਡੀਓ ਦੇ ਰਾਹੀਂ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਨਿਮਰਤ ਖਹਿਰਾ ਨੇ ਕੀਤੀ ਹੈ।
ਗੀਤ ‘ਚ ਨਿਮਰਤ ਖਹਿਰਾ ਨੇ ਉਸ ਕੁੜੀ ਦੇ ਦਰਦ ਨੂੰ ਪੇਸ਼ ਕੀਤਾ ਹੈ ਜੋ ਦੇਸ਼ ਦੇ ਸਿਪਾਹੀ ਨਾਲ ਮੰਗੀ ਹੋਈ ਹੈ ਤੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੈ। ਪਰ ਦੇਸ਼ ਦੀ ਰੱਖਿਆ ਕਰਦੇ ਹੋਏ ਉਸ ਦਾ ਹੋਣ ਵਾਲਾ ਪਤੀ ਸ਼ਹੀਦ ਹੋ ਜਾਂਦਾ ਹੈ ਤੇ ਮੁਟਿਆਰ ਦਾ ਵਿਆਹ ਕਰਵਾਉਣ ਦਾ ਸੁਫਨਾ ਟੁੱਟ ਜਾਂਦਾ ਹੈ। ‘ਸੁਪਨਾ ਲਾਵਾਂ ਦਾ’ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤਾਂ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਨਿਮਰਤ ਖਹਿਰਾ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮ ‘ਚ ਵੀ ਕਾਫੀ ਸਰਗਰਮ ਨੇ।