Money laundering case: ਜੈਕਲੀਨ ਤੇ ਨੌਰਾ ਤੋਂ ਬਾਅਦ ਮਨੀ ਲਾਂਡਰਿੰਗ ਦੇ ਮਾਮਲੇ 'ਚ ਆਇਆ ਨਿੱਕੀ ਤੰਬੋਲੀ ਦਾ ਨਾਮ, ਹੋਏ ਕਈ ਵੱਡੇ ਖੁਲਾਸੇ
Money laundering case: ਠੱਗ ਸੁਕੇਸ਼ਚੰਦਰ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਆਏ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੋ ਰਹੇ ਹਨ। ਹਾਲ ਹੀ ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਵਿਖੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਨੌਰਾ ਫ਼ਤੇਹੀ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਹੁਣ ਇਸ ਮਾਮਲੇ 'ਚ ਮਸ਼ਹੂਰ ਟੀਵੀ ਅਦਾਕਾਰਾ ਤੇ ਮਾਡਲ ਨਿੱਕੀ ਤੰਬੋਲੀ ਤੇ ਚਾਹਤ ਖੰਨਾ ਦਾ ਨਾਮ ਵੀ ਸਾਹਮਣੇ ਆਇਆ ਹੈ।
Image Source: Twitter
ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ ਦਿਨ ਨੌਰਾ ਫ਼ਤੇਹੀ ਕੋਲੋਂ ਪੁੱਛਗਿੱਛ ਮਗਰੋਂ ਇਹ ਗੱਲ ਸਾਹਮਣੇ ਆਈ ਸੀ ਕਿ ਠੱਗ ਸੁਕੇਸ਼ ਚੰਦਰਸ਼ੇਖਰ ਨੇ ਮਹਿਜ਼ ਬੀ-ਟਾਊਨ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਹੀ ਨਹੀਂ ਸਗੋਂ ਛੋਟੀਆਂ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਮਹਿੰਗੇ ਤੋਹਫੇ ਦਿੱਤੇ ਸਨ। ਇਨ੍ਹਾਂ ਵਿੱਚ ਨਿੱਕੀ ਤੰਬੋਲੀ ਅਤੇ ਚਾਹਤ ਖੰਨਾ ਦਾ ਨਾਂਅ ਵੀ ਸਾਹਮਣੇ ਆਇਆ ਹੈ।
ਮੀਡੀਆ ਰਿਪੋਰਟਸ ਦੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਨਿੱਕੀ ਤੰਬੋਲੀ ਦਾ ਨਾਮ ਵੀ ਸ਼ਾਮਿਲ ਹੈ। ਈਡੀ ਦੀ ਚਾਰਜਸ਼ੀਟ ਦੇ ਮੁਤਾਬਕ ਸੁਕੇਸ਼ ਨੇ ਨਿੱਕੀ ਨੂੰ 3.5 ਲੱਖ ਰੁਪਏ ਨਕਦ ਅਤੇ ਇੱਕ ਗੁਚੀ ਬੈਗ ਗਿਫ਼ਟ ਕੀਤਾ ਸੀ।
Image Source: Twitter
ਤਾਜ਼ਾ ਮੀਡੀਆ ਰਿਪੋਰਟ ਮੁਤਾਬਕ ਨਿੱਕੀ ਤੰਬੋਲੀ, ਚਾਹਤ ਖੰਨਾ, ਸੋਫੀਆ ਸਿੰਘ ਅਤੇ ਆਰੂਸ਼ਾ ਪਾਟਿਲ ਨੇ ਸੁਕੇਸ਼ ਨਾਲ ਉਸ ਸਮੇਂ ਮੁਲਾਕਾਤ ਕੀਤੀ ਜਦੋਂ ਉਹ ਜੇਲ੍ਹ ਵਿੱਚ ਸੀ। ਇਹ ਸਾਰੇ ਸੁਕੇਸ਼ ਦੀ ਸਹਿਯੋਗੀ ਪਿੰਕੀ ਇਰਾਨੀ ਰਾਹੀਂ ਉਸ ਨੂੰ ਮਿਲਣ ਲਈ ਤਿਹਾੜ ਜੇਲ੍ਹ ਗਏ ਸਨ।
ਅਪ੍ਰੈਲ 2018 'ਚ ਹੋਈ ਪਹਿਲੀ ਮੁਲਾਕਾਤ 'ਚ ਦੋਸ਼ੀ ਪਿੰਕੀ ਇਰਾਨੀ ਨੇ ਚੰਦਰਸ਼ੇਖਰ ਸੁਕੇਸ਼ ਤੋਂ 10 ਲੱਖ ਰੁਪਏ ਲਏ ਸਨ, ਜਿਸ 'ਚੋਂ ਉਸ ਨੇ 1.5 ਲੱਖ ਰੁਪਏ ਨਿੱਕੀ ਨੂੰ ਦਿੱਤੇ ਸਨ। ਦੋ-ਤਿੰਨ ਹਫ਼ਤਿਆਂ ਬਾਅਦ ਹੋਈ ਦੂਜੀ ਮੀਟਿੰਗ ਵਿੱਚ, ਨਿੱਕੀ ਇਕੱਲੀ ਸੁਕੇਸ਼ ਨੂੰ ਮਿਲਣ ਗਈ ਜਿੱਥੇ ਉਸ ਨੂੰ 2 ਲੱਖ ਰੁਪਏ ਅਤੇ ਇੱਕ ਗੁਚੀ ਬੈਗ ਦਿੱਤਾ ਗਿਆ। ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਇਹ ਖੁਲਾਸਾ ਕੀਤਾ ਹੈ।
Image Source: Instagram
ਇਸ ਮਾਮਲੇ 'ਚ ਨੌਰਾ ਅਤੇ ਜੈਕਲੀਨ ਫਰਨਾਂਡੀਜ਼ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਈਡੀ ਮੁਤਾਬਕ ਨੌਰਾ ਅਤੇ ਜੈਕਲੀਨ ਦੋਹਾਂ ਨੂੰ ਸੁਕੇਸ਼ ਤੋਂ ਮਹਿੰਗੀਆਂ ਗੱਡੀਆਂ ਅਤੇ ਤੋਹਫ਼ੇ ਮਿਲੇ ਹਨ। ਬੇਂਗਲੁਰੂ (ਕਰਨਾਟਕ) ਦਾ ਰਹਿਣ ਵਾਲਾ ਸੁਕੇਸ਼ ਇਸ ਸਮੇਂ ਦਿੱਲੀ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਖ਼ਿਲਾਫ਼ 10 ਹੋਰ ਕੇਸ ਦਰਜ ਹਨ। ਉਸ ਵਿਰੁੱਧ 200 ਕਰੋੜ ਰੁਪਏ ਦੀ ਫਿਰੌਤੀ ਦਾ ਕੇਸ ਵੀ ਦਰਜ ਹੈ, ਜਿਸ ਵਿਚ ਉਸ ਨੂੰ ਰੋਹਿਣੀ ਜੇਲ੍ਹ ਵਿੱਚ ਰੱਖਿਆ ਗਿਆ ਸੀ।
Image Source: Twitter
ਸੁਕੇਸ਼ ਨੇ ਰੈਨਬੈਕਸੀ ਦੇ ਸਾਬਕਾ ਮਾਲਕ ਸ਼ਵਿੰਦਰ ਸਿੰਘ, ਜੋ ਕਿ ਇਸ ਵੇਲੇ ਜੇਲ੍ਹ ਵਿੱਚ ਹੈ, ਦੀ ਪਤਨੀ ਨੂੰ ਇਹ ਕਹਿ ਕੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਕੇਂਦਰੀ ਕਾਨੂੰਨ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੀ ਅਧਿਕਾਰੀ ਹੈ ਉਹ ਉਸ ਦੇ ਪਤੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਿੱਚ ਉਸ ਦੀ ਮਦਦ ਕਰ ਸਕਦਾ ਹੈ।
View this post on Instagram