ਨਿਆ ਸ਼ਰਮਾ ਨੇ ਆਟੋਰਿਕਸ਼ਾ ਚਾਲਕਾਂ ਨਾਲ ਸੜਕ 'ਤੇ ਕੀਤਾ ਜ਼ਬਰਦਸਤ ਡਾਂਸ, ਯੂਜ਼ਰਸ ਨੇ ਲਈ ਕਲਾਸ
ਮਸ਼ਹੂਰ ਟੀਵੀ ਅਦਾਕਾਰਾ ਨਿਆ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਨਵੇਂ ਟ੍ਰੈਕ 'ਫੂਕ ਲੇ' ਨੂੰ ਲੈ ਕੇ ਚਰਚਾ 'ਚ ਹੈ। ਨੀਆ ਆਪਣੇ ਨਵੇਂ ਗੀਤ ਦੀ ਪ੍ਰਮੋਸ਼ਨ ਕਰ ਰਹੀ ਹੈ। ਹੁਣ ਨੀਆ ਨੇ ਕੁਝ ਵੱਖਰਾ ਕੀਤਾ ਹੈ। ਨਿਆ ਨੇ ਮੁੰਬਈ ਦੀ ਸੜਕਾਂ ਤੇ ਆਟੋਰਿਕਸ਼ਾ ਚਾਲਕਾਂ ਨਾਲ ਸੜਕ 'ਤੇ ਡਾਂਸ ਕੀਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਨਿਆ ਨੂੰ ਉਸ ਦੇ ਇਸ ਗੀਤ ਨੂੰ ਲੈ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਨਿਆ ਸ਼ਰਮਾ ਬਿੱਗ ਬੌਸ 15 'ਚ ਗੀਤ 'ਫੂਕ ਲੇ' ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਤੋਂ ਬਾਅਦ ਉਹ ਪਾਨ-ਬੀੜੀ ਦੀ ਦੁਕਾਨ 'ਤੇ ਗੀਤ ਦਾ ਪ੍ਰਮੋਸ਼ਨ ਕਰ ਰਹੀ ਸੀ। ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਉਸ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਨਿਆ ਮੁੰਬਈ ਦੀਆਂ ਸੜਕਾਂ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।
View this post on Instagram
ਇਹ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਵਾਇਰਲ ਭਿਆਨੀ ਵੱਲੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਨਿਆ ਸ਼ਰਮਾ ਆਟੋਰਿਕਸ਼ਾ ਵਾਲਿਆਂ ਨਾਲ ਖੂਬ ਡਾਂਸ ਕਰਕੇ ਆਪਣੇ ਗੀਤ ਦਾ ਪ੍ਰਮੋਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਨੀਆ ਦੇ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਖੂਬ ਕਲਾਸ ਲਗਾਈ ਹੈ।
ਹੋਰ ਪੜ੍ਹੋ : ਕੰਗਨਾ ਰਣੌਤ ਨੇ ਵੀਡੀਓ ਸ਼ੇਅਰ ਕਰ ਕਿਹਾ ਮੈਂ ਪੈਦਾਇਸ਼ੀ ਹੀ ਬਾਗੀ ਹਾਂ
ਇਸ ਵੀਡੀਓ ਨੂੰ ਵੇਖਣ ਮਗਰੋਂ ਯੂਜ਼ਰਸ ਬਹੁਤ ਨਾਰਾਜ਼ ਹਨ। ਸੋਸ਼ਲ ਮੀਡੀਆ ਯੂਜ਼ਰਸ ਨੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਮਿੰਨੀ ਰਾਖੀ ਸਾਵੰਤ'। ਇੱਕ ਯੂਜ਼ਰ ਨੇ ਲਿਖਿਆ, 'ਮਾਸਕ ਪਹਿਨੋ, ਮੈਡਮ, ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ।' ਇੱਕ ਨੇ ਲਿਖਿਆ, 'ਕੀ ਕਾਮੇਡੀ ਸ਼ੋਅ ਚੱਲ ਰਿਹਾ ਹੈ'।
ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਨਿਆ ਦੇ ਨਵੇਂ ਗੀਤ ਦੇ ਬੋਲ ਨੂੰ ਲੈ ਕੇ ਕਮੈਂਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਨਿਆ ਨੂੰ ਅਜਿਹੇ ਅਸ਼ਲੀਲ ਬੋਲ ਵਾਲੇ ਗੀਤ ਨਹੀਂ ਕਰਨੇ ਚਾਹੀਦੇ ਹਨ ਤੇ ਨਾਂ ਹੀ ਅਜਿਹੇ ਗੀਤਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ।