ਦੀਪਿਕਾ ਅਤੇ ਰਣਵੀਰ ਨੇ ਨਵੇਂ ਘਰ 'ਚ ਕੀਤਾ ਗ੍ਰਹਿ ਪ੍ਰਵੇਸ਼, ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  November 20th 2018 05:28 AM |  Updated: November 20th 2018 05:28 AM

ਦੀਪਿਕਾ ਅਤੇ ਰਣਵੀਰ ਨੇ ਨਵੇਂ ਘਰ 'ਚ ਕੀਤਾ ਗ੍ਰਹਿ ਪ੍ਰਵੇਸ਼, ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰੈੱਸ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਮੁੰਬਈ ਵਾਪਿਸ ਪਰਤ ਆਏ ਹਨ । ਮੁੰਬਈ ਵਿੱਚ ਰਣਵੀਰ ਸਿੰਘ ਦੇ ਘਰ ਦੀਪਿਕਾ ਦਾ ਗ੍ਰਹਿ ਪ੍ਰਵੇਸ਼ ਵੀ ਹੋ ਗਿਆ ਹੈ । ਰਣਵੀਰ ਦੇ ਨਵੇਂ ਘਰ ਦੇ ਬਾਹਰ ਦੋਹਾਂ ਨੂੰ ਦੇਖਿਆ ਗਿਆ ਹੈ । ਇਸ ਦੌਰਾਨ ਦੋਵੇਂ ਇੱਕ ਕਾਰ ਵਿੱਚ ਬੈਠੇ ਹੋਏ ਸਨ । ਇਹ ਜੋੜਾ ਮੀਡੀਆ ਦੇ ਕੈਮਰਿਆਂ ਤੋਂ ਬਚਦਾ ਹੋਇਆ ਨਜ਼ਰ ਆਇਆ ।

ਹੋਰ ਵੇਖੋ : ਵੱਡੇ ਪਰਦੇ ‘ਤੇ ਕਮੀਜ਼ ਉਤਾਰਨ ਵਾਲੇ ਬਾਲੀਵੁੱਡ ਦੇ ਪਹਿਲੇ ਹੀਰੋ ਸਨ ਦਾਰਾ ਸਿੰਘ

 

Deepika Padukone And Ranveer Singh Deepika Padukone And Ranveer Singh

ਸੋਸ਼ਲ ਮੀਡੀਆ 'ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹਨਾਂ ਵਿੱਚ ਦੋਵਾਂ ਦੀ ਹਲਕੀ ਝਲਕ ਦੇਖਣ ਨੂੰ ਮਿਲਦੀ ਹੈ । ਇਸ ਦੌਰਾਨ ਦੋਵੇਂ ਵਾਈਟ ਕਲਰ ਦੀ ਆਉਟਫਿਟ ਵਿੱਚ ਨਜਰ ਆਏ ਹਨ । ਇਹਨਾਂ ਤਸਵਰਾਂ ਵਿੱਚ ਦੀਪਿਕਾ ਨੇ ਮੰਗਲਸੂਤਰ ਪਾਇਆ ਹੋਇਆ ਹੈ ਜਦੋਂ ਕਿ ਰਣਵੀਰ ਸਿੰਘ ਨੇ ਗਲੇ ਵਿੱਚ ਸੋਨੇ ਦੀ ਚੇਨ ਪਾਈ ਹੋਈ ਹੈ ।

ਹੋਰ ਵੇਖੋ : ਸ਼ੈਰੀ ਮਾਨ ਦੇ ਬਾਉਂਸਰ ਦੀ ਮੁੰਡੀਰ ਨੇ ਕੀਤੀ ਛਿੱਤਰ ਪਰੇਡ, ਦੇਖੋ ਵੀਡਿਓ

Deepika Padukone, Ranveer Singh outside her house in Mumbai Deepika Padukone, Ranveer Singh outside her house in Mumbai

ਦੀਪਿਕਾ ਅਤੇ ਰਣਵੀਰ ਦੀਆਂ ਇਹ ਤਾਜ਼ਾ ਤਸਵੀਰਾਂ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਖੂਬ ਵਾਇਰਲ ਹੋ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਦੋਹਾਂ ਦਾ ਵਿਆਹ 14-15 ਨਵੰਬਰ ਨੂੰ ਇਟਲੀ ਦੇ ਲੇਕ ਕੋਲੋ ਵਿੱਚ ਹੋਇਆ ਸੀ ।

ਹੋਰ ਵੇਖੋ : ਨਰਗਿਸ ਫਾਖਰੀ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

Deepika Padukone, Ranveer Singh outside her house in Mumbai Deepika Padukone, Ranveer Singh outside her house in Mumbai

ਇਸ ਵਿਆਹ ਨੂੰ ਪ੍ਰਾਈਵੇਟ ਰੱਖਿਆ ਗਿਆ ਸੀ ਵਿਆਹ ਵਿੱਚ ਸਿਰਫ 30-40 ਲੋਕ ਹੀ ਸ਼ਾਮਿਲ ਹੋਏ ਸਨ ਜਦੋਂ ਕਿ ਹੁਣ 21 ਨਵੰਬਰ ਨੂੰ ਬੇਂਗਲੂਰ ਵਿੱਚ 28 ਨਵੰਬਰ ਨੂੰ ਮੁੰਬਈ ਵਿੱਚ ਰਿਸੈਪਸ਼ਨ ਹੋਣ ਵਾਲਾ ਹੈ । ਮੁੰਬਈ ਰਿਸੈਪਸ਼ਨ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਣਗੇ ।

ਹੋਰ ਵੇਖੋ : ਮੀਡੀਆ ਨੂੰ ਦੇਖ ਕੇ ਭੜਕਿਆ ਸ਼ਾਹਰੁਖ ਖਾਨ ਦਾ ਲਾਡਲਾ ਅਬਰਾਹਮ , ਦੇਖੋ ਵੀਡਿਓ

https://www.instagram.com/p/BqNF8jIgMhz/?utm_source=ig_embed


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network