ਰਣਜੀਤ ਬਾਵਾ ਆਪਣੀ ਗਾਇਕੀ ਨਾਲ ਨਿਊਜ਼ੀਲੈਂਡ ‘ਚ ਬੰਨਣਗੇ ਰੰਗ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ‘ਪੰਜਾਬ ਬੋਲਦਾ’ ਮਿਊਜ਼ਿਕਲ ਟੂਰ
Ranjit Bawa's Punjab Bolda Live Music Tour: ਦਮਦਾਰ ਆਵਾਜ਼ ਦੇ ਮਾਲਿਕ ਰਣਜੀਤ ਬਾਵਾ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਗੀਤਾਂ ਤੋਂ ਇਲਾਵਾ ਉਹ ਆਪਣੇ ਲਾਈਵ ਮਿਊਜ਼ਿਕ ਸ਼ੋਅਜ਼ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸੇ ਸਿਲਸਿਲੇ ਦੇ ਚੱਲਦੇ ਉਹ ‘ਨਿਊਜ਼ੀਲੈਂਡ ਮਿਊਜ਼ਿਕਲ ਟੂਰ ਅਪ੍ਰੈਲ 2023’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜਿਸ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਕਾਫੀ ਜ਼ਿਆਦਾ ਉਤਸ਼ਾਹਿਤ ਹਨ।
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਦਿਖਾਏ ਲੰਡਨ ਦੇ ਖ਼ੂਬਸੂਰਤ ਨਜ਼ਾਰੇ
ਰਣਜੀਤ ਬਾਵਾ ਅਪ੍ਰੈਲ 2023 ‘ਚ ਨਿਊਜ਼ੀਲੈਂਡ ਵਿੱਚ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਰਣਜੀਤ ਬਾਵਾ ਦਾ ਸ਼ੋਅ ‘ਪੰਜਾਬ ਬੋਲਦਾ’, ਜਿਸ ਨੂੰ ਆਰ.ਐੱਸ ਪ੍ਰੋਡਕਸ਼ਨ, ਬੇਅ ਆਫ ਪੰਜਾਬ ਅਤੇ ਵੀ ਬ੍ਰੈਂਡ ਪੇਸ਼ ਕਰ ਰਹੇ ਹਨ।
ਇਸ ਲਾਈਵ ਮਿਊਜ਼ਿਕਲ ਟੂਰ ‘ਚ ਰਣਜੀਤ ਬਾਵਾ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਣਗੇ ਅਤੇ ਸਤਿੰਦਰ ਸੱਤੀ ਆਪਣੀ ਖ਼ੂਬਸੂਰਤ ਸ਼ਾਇਰੀ ਦੇ ਨਾਲ ਸ਼ੋਅ ਨੂੰ ਹੋਸਟ ਕਰਣਗੇ।
ਸ਼ੋਅ ਦਾ ਆਗਾਜ਼ 14 ਅਪ੍ਰੈਲ ਨੂੰ CHRISTCHURCH ਤੋਂ ਹੋਵੇਗਾ। ਇਸ ਤੋਂ ਬਾਅਦ 15- ਅਪ੍ਰੈਲ AUCKLAND, 16 ਅਪ੍ਰੈਲ-TAURANGA, 17 ਅਪ੍ਰੈਲ-WELLINGTON ਵਿੱਚ ਦਰਸ਼ਕਾਂ ਦੇ ਸਨਮੁੱਖ ਹੋਣਗੇ। ਇਸ ਸ਼ੋਅ ਦੀਆਂ ਟਿੱਕਟਾਂ ਅਤੇ ਹੋਰ ਵਧੇਰੇ ਜਾਣਕਾਰੀ ਲਈ ਰਾਜਵਿੰਦਰ ਸਿੰਘ-02102316227, ਹਰਜੀਤ ਰਾਏ-021776202 ਅਤੇ ਡਿਪਟੀ ਵੋਹਰਾ-8437755551 ਨਾਲ ਸੰਪਰਕ ਕਰ ਸਕਦੇ ਹੋ ।
ਹੋਰ ਪੜ੍ਹੋ : ਉਪਾਸਨਾ ਸਿੰਘ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨਾਨਕ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਕਿਊਟ ਵੀਡੀਓ