ਲਓ ਜੀ ਰਾਜਨੀਤੀ ਦੇ ਦਾਅ-ਪੇਚ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ "ਚੌਸਰ" 21 ਫਰਵਰੀ ਨੂੰ ਹੋਵੇਗੀ ਪੀਟੀਸੀ ਪਲੇਅ ਐਪ ‘ਤੇ ਰਿਲੀਜ਼
ਪੰਜਾਬੀ ਮਨੋਰੰਜਨ ਜਗਤ ਜੋ ਕਿ ਦਿਨੋ ਦਿਨ ਤਰੱਕੀ ਕਰ ਰਿਹਾ ਹੈ। ਪੀਟੀਸੀ ਨੈੱਟਵਰਕ ਵੀ ਆਪਣੇ ਦਰਸ਼ਕਾਂ ਦੇ ਮਨੋਰੰਜਨ ‘ਚ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੰਦਾ। ਇਸ ਲਈ ਹਰ ਹਫਤੇ ਪੀਟੀਸੀ ਬਾਕਸ ਆਫਿਸ ‘ਤੇ ਨਵੀਆਂ ਤੇ ਵੱਖਰੇ ਵਿਸ਼ਿਆਂ ਵਾਲੀਆਂ ਸ਼ਾਰਟ ਫ਼ਿਲਮਾਂ ਰਿਲੀਜ਼ ਹੁੰਦੀਆਂ ਰਹਿੰਦੀਆਂ ਹਨ। ਪੀਟੀਸੀ ਪੰਜਾਬੀ ਹੁਣ ਆਪਣੇ ਦਰਸ਼ਕਾਂ ਦੇ ਲਈ ਮਨੋਰੰਜਨ ਦਾ ਵੱਖਰਾ ਰੰਗ ਲੈ ਕੇ ਆ ਰਿਹਾ ਹੈ। ਜੀ ਹਾਂ ਪੀਟੀਸੀ ਪੰਜਾਬੀ ਆਪਣੀ ਨਵੀਂ ਵੈੱਬ ਸੀਰੀਜ਼ ਲੈ ਕੇ ਆ ਰਹੇ ਨੇ। ਜੀ ਹਾਂ "ਚੌਸਰ" ਦਿ ਪਾਵਰ ਗੇਮਜ਼ (Chausar - The Power Games) ਟਾਈਟਲ ਹੇਠ ਨਵੀਂ ਵੈੱਬ ਸੀਰੀਜ਼ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।
ਚੌਸਰ ਦਿ ਪਾਵਰ ਗੇਮਜ਼ ਇੱਕ ਪੰਜਾਬੀ ਵੈੱਬ ਸੀਰੀਜ਼ ਹੈ ਜੋ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਦੇ ਭੇਦਾਂ ਨੂੰ ਬਿਆਨ ਕਰੇਗੀ। ਦਰਸ਼ਕ ਇਸ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਉਤਸੁਕ ਹਨ। ਜਿਸ ਕਰਕੇ ਪ੍ਰੋਮੋ ਤੋਂ ਬਾਅਦ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਚੌਸਰ ਦੀ ਸਟ੍ਰੀਮਿੰਗ ਹੋਵੇਗੀ।
ਹੋਰ ਪੜ੍ਹੋ : ਸਟੇਜ ਦੇ ਉੱਤੇ ਚੱਲਦੇ ਲਾਈਵ ਸ਼ੋਅ ‘ਚ ਪ੍ਰੇਮ ਢਿੱਲੋਂ ‘ਤੇ ਹੋਇਆ ਹਮਲਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓ
ਚੌਸਰ ਦਾ ਇੱਕ ਹੋਰ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ ਜਿਸ 'ਚ ਵੈੱਬ ਸੀਰੀਜ਼ ਦੀ ਸਟ੍ਰੀਮਿੰਗ ਡੇਟ ਦਾ ਐਲਾਨ ਕੀਤਾ ਹੈ। ਇਹ 21 ਫਰਵਰੀ ਨੂੰ ਪੀਟੀਸੀ ਪਲੇਅ ਉੱਤੇ ਸਟ੍ਰੀਮ ਹੋਵੇਗੀ। ਇਹ ਸੀਰੀਜ਼ ਰਾਜਨੀਤੀ ਦੇ ਦਾਅ-ਪੇਚ ਅਤੇ ਮੋਹਰਿਆਂ ਦੀ ਖੇਡ ਉੱਤੇ ਅਧਾਰਿਤ ਹੈ। ਇਸ ਸੀਰੀਜ਼ ‘ਚ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਜਿਵੇਂ ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ, ਮਹਿਕਦੀਪ ਸਿੰਘ ਰੰਧਾਵਾ, ਨਰਜੀਤ ਸਿੰਘ ਤੇ ਕਈ ਹੋਰ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਦਰਸ਼ਕਾਂ ਨੂੰ ਚੌਸਰ ‘ਚ ਰਾਜਨੀਤੀ ਨਾਲ ਸਬੰਧਿਤ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲੇਗਾ । ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ 21 ਫਰਵਰੀ 2022 ਯਾਨੀ ਕਿ ਆਉਣ ਵਾਲੇ ਸੋਮਵਾਰ ਨੂੰ।
View this post on Instagram