ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ਫਿਲਮ 'ਗੁਰਮੁਖ' , 2019 'ਚ ਹੋਵੇਗੀ ਰਿਲੀਜ਼

Reported by: PTC Punjabi Desk | Edited by: Aaseen Khan  |  December 28th 2018 02:53 PM |  Updated: December 28th 2018 02:53 PM

ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ਫਿਲਮ 'ਗੁਰਮੁਖ' , 2019 'ਚ ਹੋਵੇਗੀ ਰਿਲੀਜ਼

ਪੰਜਾਬੀ ਫਿਲਮ ਇੰਡਸਟ੍ਰੀ ਦਾ ਗ੍ਰਾਫ ਦਿਨੋ ਦਿਨ ਵਧਦਾ ਜਾ ਰਿਹਾ ਹੈ। ਗ੍ਰਾਫ ਹੀ ਨਹੀਂ ਸਗੋਂ ਫ਼ਿਲਮਾਂ ਦਾ ਦਾਇਰਾ ਵੀ ਵਧਦਾ ਜਾ ਰਿਹਾ ਹੈ। ਹਰ ਹਫਤੇ ਕੋਈ ਨਾ ਕੋਈ ਨਵੀ ਫਿਲਮ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਇੰਨ੍ਹਾਂ ਹੀ ਨਹੀਂ ਸਗੋਂ ਪੰਜਾਬੀ ਫ਼ਿਲਮਾਂ ਹੁਣ ਖਾਸ ਮੁੱਦਿਆਂ ਨੂੰ ਧਿਆਨ 'ਚ ਰੱਖਦੇ ਹੋਏ ਵੀ ਬਣਾਈਆਂ ਜਾ ਰਹੀਆਂ ਹਨ। ਸਾਲ 2018 'ਚ ਵੀ ਕਈ ਅਜਿਹੀਆਂ ਫ਼ਿਲਮਾਂ ਆਈਆਂ ਜਿੰਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਅਤੇ ਸਿਨੇਮਾਂ ਘਰਾਂ 'ਚ ਵੀ ਆਪਣੀ ਛਾਪ ਛੱਡੀ ਹੈ। ਪਰ ਗੱਲ ਹੁਣ ਆਉਣ ਵਾਲੇ ਸਮੇਂ ਦੀ ਹੋ ਰਹੀ ਹੈ 2019 ਪੰਜਾਬੀ ਸਿਨੇਮਾ ਲਈ ਕਾਫੀ ਵੱਡਾ ਸਾਲ ਹੋਣ ਵਾਲਾ ਹੈ।

New Upcoming Punjabi movie 'Gurmukh' in 2019 ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ਫਿਲਮ 'ਗੁਰਮੁਖ' , 2019 'ਚ ਹੋਵੇਗੀ ਰਿਲੀਜ਼

ਬਹੁਤ ਸਾਰੀਆਂ ਫ਼ਿਲਮਾਂ ਹੁਣੇ ਤੋਂ ਹੀ ਸਾਲ 2019 'ਚ ਰਿਲੀਜ਼ ਕਰਨ ਲਈ ਐਲਾਨ ਕਰ ਦਿੱਤਾ ਗਿਆ ਹੈ। 2019 'ਚ ਰਿਲੀਜ਼ ਹੋਣ ਵਾਲੀ ਫਿਲਮ ਲੜੀ 'ਚ ਇੱਕ ਹੋਰ ਨਾਮ ਜੁੜ ਗਿਆ ਹੈ ਜਿਸ ਦਾ ਨਾਮ ਹੈ 'ਗੁਰਮੁਖ'। ਫਿਲਮ ਦਾ ਆਫੀਸ਼ੀਅਲ ਪੋਸਟਰ ਵਾਈਟ ਹਿੱਲ ਸਟੂਡੀਓਜ਼ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਜ਼ 'ਤੇ ਸ਼ੇਅਰ ਕੀਤਾ ਹੈ। 'ਗੁਰਮੁਖ' ਫਿਲਮ ਦਾ ਨਿਰਦੇਸ਼ਨ ਅਤੇ ਫਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਅਤੇ ਰੰਗ ਮੰਚ ਦੇ ਦਿੱਗਜ ਕਲਾਕਾਰ ਅਤੇ ਲੇਖਕ ਪਾਲੀ ਭੁਪਿੰਦਰ ਸਿੰਘ ਹੋਰਾਂ ਨੇ ਲਿਖੀ ਹੈ।

https://www.facebook.com/whitehillstudiosofficial/photos/a.791725890852083/2276865965671394/?type=3&theater

ਹੋਰ ਪੜ੍ਹੋ : ਹੇਮਾ ਮਾਲਿਨੀ ਨਹੀਂ ਰਹੀ ਹੁਣ ਡ੍ਰੀਮ ਗਰਲ , ਇਸ ਐਕਟਰ ਨੂੰ ਖੋਹਿਆ ਟਾਈਟਲ , ਦੇਖੋ ਵੀਡੀਓ

ਫਿਲਮ ਨੂੰ ਗੁਰਪ੍ਰੀਤ ਸਿੰਘ ਦੇਵਗਨ , ਵਿਮਲ ਚੋਪੜਾ , ਅਮਰਿੰਦਰ ਰਾਜੂ ਅਤੇ ਰਾਕੇਸ਼ ਧਈਆ ਪ੍ਰੋਡਿਊਸ ਕਰ ਰਹੇ ਹਨ। ਫਿਲਮ 2019 'ਚ ਮਾਰਚ ਮਹੀਨੇ ਦੇ ਕਰੀਬ ਰਿਲੀਜ਼ ਕੀਤੀ ਜਾ ਸਕਦੀ ਹੈ। ਫਿਲਮ ਦੀ ਸਟਾਰਕਾਸਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਕੁੜੀਆਂ ਨਾਲ ਹੋ ਰਹੀ ਰੇਪ ਵਰਗੀ ਕਰੁਤੀ ਦੇ ਮੁੱਦੇ ਨੂੰ ਉਜਾਗਰ ਕਰੇਗੀ। ਦੇਖਣਾ ਹੋਵੇਗਾ ਫਿਲਮ ਕਦੋਂ ਤੱਕ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network