ਫ਼ਿਲਮ ‘ਕ੍ਰਿਮੀਨਲ’ ਦਾ ਨਵਾਂ ਗੀਤ ‘ਹਾਈ ਜੱਟ’ ਹੋਇਆ ਰਿਲੀਜ਼, ਜੀ ਖ਼ਾਨ ਅਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ਲੋਕਾਂ ਨੂੰ ਆ ਰਹੀ ਪਸੰਦ
ਫ਼ਿਲਮ ‘ਕ੍ਰਿਮੀਨਲ’ (Criminal) ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ (Song) ਰਿਲੀਜ਼ ਹੋ ਰਹੇ ਹਨ । ਹੁਣ ਗਾਇਾ ਹਸ਼ਮਤ ਸੁਲਤਾਨਾ (Hashmat Sultana) ਅਤੇ ਜੀ ਖ਼ਾਨ (G Khan) ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਨੂੰ ਕੰਪੋਜ਼ ਵੀ ਉਨ੍ਹਾਂ ਦੇ ਵੱਲੋਂ ਹੀ ਕੀਤਾ ਗਿਆ ਹੈ । ਮਿਊਜ਼ਿਕ ਐਵੀ ਸਰਾ ਦੇ ਵੱਲੋਂ ਕੀਤਾ ਗਿਆ ਹੈ ।
Image Source : Youtube
ਹੋਰ ਪੜ੍ਹੋ : ਮੀਰਾ ਰਾਜਪੂਤ ਅਤੇ ਸ਼ਾਹਿਦ ਕਪੂਰ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਵੇਖੋ ਤਸਵੀਰਾਂ
ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਬਦਮਾਸ਼ਾਂ ‘ਚ ਫਸੇ ਇੱਕ ਪਤੀ ਪਤਨੀ ਦੀ ਹਾਲਤ ਨੂੰ ਬਿਆਨ ਕੀਤਾ ਗਿਆ ਹੈ । ਨੀਰੂ ਬਾਜਵਾ ਤੇ ਧੀਰਜ ਕੁਮਾਰ ‘ਤੇ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
Image Source : Youtube
ਹੋਰ ਪੜ੍ਹੋ : ਮਨਕਿਰਤ ਔਲਖ ਨੇ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਦੱਸ ਦਈਏ ਕਿ ਇਸ ਫ਼ਿਲਮ ‘ਚ ਨੀਰੂ ਬਾਜਵਾ ਨੇ ਮਾਹੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜਦੋਂਕਿ ਫ਼ਿਲਮ ‘ਚ ਨੀਰੂ ਦੇ ਪਤੀ ਦਾ ਕਿਰਦਾਰ ਧੀਰਜ ਕੁਮਾਰ ਨੇ ਨਿਭਾਇਆ ਹੈ । ਧੀਰਜ ਕੁਮਾਰ ਫ਼ਿਲਮ ‘ਚ ਅਰਜੁਨ ਦੇ ਕਿਰਦਾਰ ‘ਚ ਨਜ਼ਰ ਆਉਣਗੇ ।
Image Source : Youtube
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਹ ਆਪਣੀ ਫ਼ਿਲਮ ‘ਮਾਂ ਦਾ ਲਾਡਲਾ’ ਨੂੰ ਲੈ ਕੇ ਵੀ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਤਰਸੇਮ ਜੱਸੜ ਨਜ਼ਰ ਆ ਰਹੇ ਹਨ । ਨੀਰੂ ਬਾਜਵਾ ਜਲਦ ਹੀ ਹੋਰ ਵੀ ਕਈ ਨਵੇਂ ਪ੍ਰੋਜੈਕਟ ‘ਚ ਨਜ਼ਰ ਆਏਗੀ ।