ਆਪਣੇ ਗੀਤ ਨੂੰ ਲੈ ਕੇ ਗਾਇਕ ਪ੍ਰੀਤ ਹਰਪਾਲ ਆਏ ਸੁਰਖੀਆਂ ਵਿਚ, ਵੇਖੋ ਵੀਡੀਓ
ਪੰਜਾਬੀ ਗਾਇਕ ਪ੍ਰੀਤ ਹਰਪਾਲ Preet Harpal ਦਾ ਨਵਾਂ ਅਰਬਨ ਪਾਰਟੀ ਟਰੈਕ 'ਕੁਈਨ ਬਣਜਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰੀਤ ਹਰਪਾਲ ਦੇ ਨਾਲ ਹੈਰੀ ਆਨੰਦ ਨੇ ਵੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਤੇ ਸੰਗੀਤ ਵੀ ਹੈਰੀ ਆਨੰਦ ਦਾ ਹੀ ਹੈ। ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖਬਰ ਲਿਖੇ ਜਾਣ ਤਕ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
'ਕੁਈਨ ਬਣਜਾ' ਇਕ ਪਾਰਟੀ ਟਰੈਕ ਹੈ ਤੇ ਇਸ ਦੀ ਵੀਡੀਓ 'ਚ ਵੀ ਪਾਰਟੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਗੀਤ ਦੀ ਵੀਡੀਓ ਕਾਫੀ ਖੂਬਸੂਰਤ ਹੈ, ਜਿਸ ਨੂੰ ਟੀਮ ਡੀ. ਜੀ. ਵਲੋਂ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰੀਤ ਹਰਪਾਲ Preet Harpal ਦੇ ਗੀਤ 'ਰੱਬੜ ਬੈਂਡ' ਤੇ 'ਹਾਂ ਕਰਗੀ Haan Kargi' ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਪ੍ਰੀਤ ਹਰਪਾਲ ਆਪਣੇ ਹਰੇਕ ਗੀਤ 'ਚ ਕੁਝ ਨਾ ਕੁਝ ਵੱਖਰਾ ਕਰਦੇ ਆਏ ਹਨ ਤੇ 'ਕੁਈਨ ਬਣਜਾ' ਗੀਤ 'ਚ ਵੀ ਉਨ੍ਹਾਂ ਨੇ ਇੰਝ ਹੀ ਕੀਤਾ ਹੈ।
https://www.youtube.com/watch?v=t6qYhCZR1uc
ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਚੈੱਨਲ ਤੇ ਐਸਕਲੂਸੀਵ ਚੱਲ ਰਿਹਾ ਹੈ | ਗੀਤ ਨੂੰ ਇਕ ਹੀ ਦਿਨ ਹੋਇਆ ਹੈ ਰਿਲੀਜ਼ ਹੋਏ ਨੂੰ ਅਤੇ ਇਸਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਹੈ | ਗੀਤ ਨੂੰ ਦਰਸ਼ਕਾਂ ਵਲੋਂ ਇਨ੍ਹਾਂ ਪਿਆਰ ਮਿਲ ਰਿਹਾ ਹੈ ਕਿ ਗੀਤ ਯੂ-ਟਿਊਬ 'ਤੇ ਵੀ ਟਰੇਂਡਿੰਗ ਤੇ ਚੱਲ ਰਿਹਾ ਹੈ | ਜੇ ਤੁਸੀਂ ਅਜੇ ਤੱਕ ਨਹੀਂ ਸੁਣਿਆ ਇਹ ਗੀਤ ਤਾਂ ਹੁਣੇ ਲਗਾਓ ਪੀਟੀਸੀ ਚੈੱਨਲ ਅਤੇ ਆਨੰਦ ਲਓ ਇਸ ਗੀਤ ਦਾ |