ਗੁਰੂ ਰੰਧਾਵਾ ਦਾ ਨਵਾਂ ਗੀਤ ਜਾਰੀ, ਮਿਊਜ਼ਿਕ ਇੰਡਸਟਰੀ ਵਿੱਚ ਆਇਆ ਭੁਚਾਲ
ਲਓ ਜੀ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਖੱਤਮ ਕਿਉਂਕਿ ਆ ਗਿਆ ਹੈ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਗੀਤ ਰਾਤ ਕਮਾਲ ਹੈ | ਇਸ ਗੀਤ ਨੂੰ ਲੈ ਕੇ ਗੁਰੂ ਰੰਧਾਵਾ Guru Randhawa ਬਹੁਤ ਚਿਰਾਂ ਤੋਂ ਚਰਚਾ ਵਿਚ ਚੱਲ ਰਹੇ ਸਨ ਪਰ ਇਹ ਗੀਤ ਹੁਣ ਜਾਰੀ ਹੋ ਗਿਆ ਹੈ ਅਤੇ ਕੁਝ ਹੀ ਚਿਰਾਂ ਪਹਿਲਾ ਰਿਲੀਜ਼ ਹੋਏ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਹੈ |
ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ ਹੀ ਦਿੱਤਾ। ਕੁਝ ਸਮਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਗੁਰੂ ਜਲਦੀ ਹੀ ਆਪਣਾ ਹਿੰਦੀ ਗਾਣਾ ਲੈ ਕੇ ਆ ਰਹੇ ਹਨ। ਜੀ ਹਾਂ ਗੁਰੂ ਦਾ ਗਾਣਾ ‘ਰਾਤ ਕਮਾਲ ਹੈ Raat Kamaal Hai’ ਰਿਲੀਜ਼ ਹੋ ਗਿਆ ਹੈ। ਇਹ ਪਾਰਟੀ ਸੌਂਗ ਹੈ ਤੇ ਇਸ ਨੂੰ ਟੀ-ਸੀਰੀਜ਼ ਨੇ ਪ੍ਰੈਜੈਂਟ ਕੀਤਾ ਹੈ। ਗਾਣਾ ਪਾਰਟੀ ਸੌਂਗ ਹੋਣ ਦੇ ਬਾਅਦ ਵੀ ਜ਼ਿਆਦਾ ਲਾਊਡ ਨਹੀਂ। ਗਾਣੇ ‘ਚ ਗੁਰੂ ਆਪਣੇ ਪੁਰਾਣੇ ਅੰਦਾਜ਼ ਨਾਲ ਹੀ ਨਜ਼ਰ ਆ ਰਹੇ ਹਨ।
ਗਾਣੇ ਦੇ ਬੋਲ ਖੁਦ ਗੁਰੂ ਨੇ ਲਿਖੇ ਨੇ, ਜਦਕਿ ਇਸ ਨੂੰ ਕੰਪੋਜ਼ ਵੀ ਗੁਰੂ ਨੇ ਹੀ ਕੀਤਾ ਹੈ। ਗਾਣੇ ਨੂੰ ਗੁਰੂ ਰੰਧਾਵਾ Guru Randhawa ਦੇ ਨਾਲ-ਨਾਲ ਤੁਲਸੀ ਕੁਮਾਰ ਨੇ ਵੀ ਗਾਇਆ ਹੈ। ਇਸ ਗਾਣੇ ‘ਚ ਖੁਸ਼ਾਲੀ ਕੁਮਾਰ ਨੱਚਦੀ ਨਜ਼ਰ ਆਵੇਗੀ। ਖੁਸ਼ਾਲੀ ਕੁਮਾਰ ਤੇ ਤੁਲਸੀ ਕੁਮਾਰ ਭੈਣਾਂ ਹਨ।
ਆਪਣੇ ਹਿੱਟ ਗਾਣਿਆਂ ਕਰਕੇ ਗੁਰੂ ਰੰਧਾਵਾ Guru Randhawa ਫੈਨਸ ਦੇ ਦਿਲਾਂ ‘ਚ ਆਪਣੀ ਖਾਸ ਥਾਂ ਬਣਾ ਚੁੱਕੇ ਹਨ। ਆਪਣੇ ਸੌਂਗਜ਼ ਕਰਕੇ ਉਹ ਆਪਣੇ ਕਰੀਅਰ ਦੇ ਖਾਸ ਮੁਕਾਮ ‘ਤੇ ਪਹੁੰਚ ਚੁੱਕਿਆ ਹੈ। ਹਾਲ ਹੀ ‘ਚ ਗੁਰੂ ਰੰਧਾਵਾ ਨੂੰ ਸਲਮਾਨ ਨੇ ਆਪਣੇ ਵਰਲਡ ਟੂਰ ‘ਦਬੰਗ ਰੀਲੋਡੈਡ’ ‘ਚ ਬਾਦਸ਼ਾਹ ਦੀ ਥਾਂ ਸ਼ਾਮਲ ਕੀਤਾ ਸੀ। ਤੁਸੀਂ ਵੀ ਦੇਖੋ ਗੁਰੂ ਦਾ ਇਹ ਗਾਣਾ।
https://www.youtube.com/watch?v=aNwWdF8qq-M