ਗੋਰੇ ਰੰਗ ਦੀ ਕੇਅਰ ਕਰਨ ਦੀ ਸਲਾਹ ਦੇ ਰਹੇ ਨੇ ਗੁਰਨਾਮ ਭੁੱਲਰ
ਗੁਰਨਾਮ ਭੁੱਲਰ ਨੂੰ ਕੌਣ ਨਹੀਂ ਜਾਣਦਾ…? ਇਹ ਇਕ ਉਹ ਨਾਮ ਹੈ ਜਿਹੜਾ ਆਪਣੀ ਆਵਾਜ਼ ਤੇ ਟੈਲੇਂਟ ਦੇ ਦੱਮ ਤੇ ਬਹੁਤ ਘੱਟ ਟਾਈਮ ਵਿੱਚ ਸਟਾਰ ਸਿੰਗਰਸ ਦੀ ਲਿਸਟ ਵਿਚ ਜੁੜਨ ਵਿਚ ਕਾਮਯਾਬ ਹੋਇਆ ਹੈ। ਗੁਰਨਾਮ ਭੁੱਲਰ ਦਾ ਪਿਛਲੇ ਦਿਨੀ ਹੀ ਨਵੇਂ ਗਾਣੇ ਗੋਰੇ ਰੰਗ ਦਾ ਟੀਜ਼ਰ ਰਿਲੀਜ਼ ਹੋਇਆ। ਜਿਹੜਾ ਬਹੁਤ ਹੀ ਸ਼ਾਨਦਾਰ ਹੈ।ਇਸ ਵਿਚ ਉਹ ਆਪਣੀ ਹੋਣ ਵਾਲੀ ਵਾਈਫ਼ ਨੂੰ ਗੋਰੇ ਰੰਗ ਦੀ ਕੇਅਰ ਕਰਨ ਦੀਆਂ ਸਲਾਹਾਂ ਦਿੰਦੇ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਲਿਖਿਆ ਹੈ ਵਿੱਕੀ ਧਾਲੀਵਾਲ ਨੇ। ਤੇ ਇਸ ਗਾਣੇ ਦਾ ਮਿਉਜ਼ਿਕ ਦਿਤਾ ਹੈ ਬਹੁਤ ਹੀ ਨਾਮਵਰ ਮਿਉਜ਼ਿਕ ਡਾਈਰੈਕਟਰ ਰੁਪਿਨ ਕਾਹਲੋਂ ਨੇ।
ਜੀ ਹਾਂਜੀ, ਇਹ ਉਹੀ ਰੁਪਿਨ ਕਾਹਲੋਂ ਨੇ ਜਿਹੜੇ ਸਿੰਗਿੰਗ ਵਿਚ ਵੀ ਹੱਥ ਅਜ਼ਮਾ ਚੁੱਕੇ ਨੇ। ਇਸ ਪੂਰੇ ਗਾਣੇ ਦੀ ਵੀਡਿਉ ਦਾ ਜਿੰਮਾ ਰਿਹਾ ਪੈਜੀਮੀਆ ਦੇ ਸਿਰ। ਜਿਹਨਾਂ ਦੇ ਟੈਲੇਂਟ ਦਾ ਕਮਾਲ ਟੀਜ਼ਰ ਵਿਚ ਹੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦਾ ਰਿਜ਼ਲਟ ਇਹ ਹੈ ਕਿ ਇਸ ਗਾਣੇ ਦਾ ਟੀਜ਼ਰ ਹੀ ਨੰਬਰ 3 ਦੀ ਟਰੈਂਡਿੰਗ ਤੇ ਚੱਲ ਰਿਹਾ ਹੈ।ਗੋਰੇ ਰੰਗ ਦਾ ਟੀਜ਼ਰ ਸ਼ੋਸ਼ਲ ਸਾਈਟਸ ਤੇ ਕਾਫ਼ੀ ਵਾਈਰਲ ਹੋ ਰਿਹਾ ਹੈ। ਵੈਸੇ ਜੇ ਗੱਲ ਕੀਤੀ ਜਾਵੇ ਗੁਰਨਾਮ ਭੁੱਲਰ ਦੇ ਸੰਗੀਤਕ ਸਫ਼ਰ ਦੀ ਸ਼ੁਰੁਆਤ ਦੀ ਤਾਂ ਤੁਹਾਨੂੰ ਦੱਸ ਦਈਐ ਕਿ ਗੁਰਨਾਮ ਭੁੱਲਰ ਨੇ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ ਕੀਤਾ ਸੀ ਪੰਜਾਬ ਦੇ ਨੰਬਰ 1 ਰਿਐਲਟੀ ਸ਼ੋ ਵੋਇਸ ਔਫ਼ ਪੰਜਾਬ ਸੀਜ਼ਨ 4 ਦੇ ਨਾਲ।
https://www.youtube.com/watch?v=Xe53gFvlUD4
ਗੁਰਨਾਮ ਭੁੱਲਰ Gurnam Bhullar ਪੰਜਾਬ ਦੇ ਬਹੁਤ ਹੀ ਸੋਹਣੇ ਜਿਹੇ ਸ਼ਹਿਰ ਫ਼ਾਜ਼ਿਲਕਾ ਤੋਂ ਵਿਲੋਂਗ ਕਰਦੇ ਨੇ। ਉਹਨਾਂ ਨੂੰ ਸੰਗੀਤ ਗੁੜਤੀ ਵਿਚ ਮਿਲਿਆ ਹੈ। ਉਹ ਸੰਗੀਤ ਵਿਚ ਆਪਣਾ ਆਦਰਸ਼ ਆਪਣੇ ਦਾਦਾ ਜੀ ਨੂੰ ਮੰਨਦੇ ਨੇ। ਗੁਰਨਾਮ ਭੁੱਲਰ ਗਾਇਕੀ ਤੋਂ ਇਲਾਵਾ ਲ਼ਿਖਣ ਦਾ ਸ਼ੌਕ ਵੀ ਰੱਖਦੇ ਨੇ। ਉਹਨਾਂ ਦੇ ਪਿਛਲੇ ਗੀਤ ਡਾਈਮੰਡ ਨੂੰ ਮਿਉਜ਼ਿਕ ਲਵਰਸ ਵੱਲੋਂ ਬਹੁਤ ਪਿਆਰ ਮਿਲਿਆ ਸੀ। ਜਿਸਦੇ ਹੁਣ ਤੱਕ 106 ਮਿਲੀਅਨ ਤੋਂ ਵੀ ਜ਼ਿਆਦਾ ਯੂ-ਟਿਉਬ ਵਿਉਜ਼ ਹੋ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪਿਛੇ ਜਿਹੇ ਵੋਇਸ ਔਫ਼ ਪੰਜਾਬ ਸੀਜ਼ਨ 7 ਦੀ ਹੋਣਹਾਰ ਕੰਟੈਸਟੈਂਟ ਤਨਿਸ਼ਕ ਦੇ ਗਾਣੇ ਮੇਰੀ ਜਾਨ ਵਿਚ ਫ਼ੀਚਰਿੰਗ ਕਰਦੇ ਵੀ ਨਜ਼ਰ ਆਏ।
Edited by: Gourav Kochhar