ਗਾਇਕ ਬੱਬੂ ਮਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਗੀਤ ਦਾ ਕਿੱਤਾ ਖੁਲਾਸਾ, ਵੇਖੋ ਵੀਡੀਓ

Reported by: PTC Punjabi Desk | Edited by: Gourav Kochhar  |  May 26th 2018 08:19 AM |  Updated: May 26th 2018 08:19 AM

ਗਾਇਕ ਬੱਬੂ ਮਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਗੀਤ ਦਾ ਕਿੱਤਾ ਖੁਲਾਸਾ, ਵੇਖੋ ਵੀਡੀਓ

ਪੰਜਾਬ ਦਾ ਮਸ਼ਹੂਰ ਬੱਬੂ ਮਾਨ ਅੱਜ ਕਲ ਆਪਣੀ ਆਉਣ ਵਾਲੀ ਫ਼ਿਲਮ ਬੰਜਾਰਾ ਦੀ ਸ਼ੂਟਿੰਗ ਵਿਚ ਵਿਅਸਤ ਹਨ | ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਆਪਣੀ ਫ਼ਿਲਮ ਦਾ ਪੋਸਟਰ ਸਾਂਝਾ ਕਿੱਤਾ ਸੀ ਜਿਸ ਵਿਚ ਫ਼ਿਲਮ ਦਾ ਨਾਮ ਲਿਖਿਆ ਸੀ ਬੰਜਾਰਾ - ਦ ਟਰੱਕ ਡਰਾਈਵਰ | ਪੋਸਟਰ ਵੇਖ ਕੇ ਤਾਂ ਜਾਪਦਾ ਹੈ ਕਿ ਫ਼ਿਲਮ ਵਿਚ ਬੱਬੂ ਮਾਨ ਤਿੰਨ ਵੱਖ ਵੱਖ ਭੂਮਿਕਾਵਾਂ ਨਿਭਾਉਣਗੇ | ਸਨ 1947 ਵਿਚ ਉਹ ਹਰਨੇਕ ਸਿੰਘ ਦੀ ਭੂਮਿਕਾ ਨਿਭਾਉਣਗੇ, 1984 ਵਿਚ ਬੱਬੂ ਮਾਨ Babbu Maan ਨਛੱਤਰ ਸਿੰਘ ਦਾ ਰੋਲ ਅੱਦਾ ਕਰਨਗੇ ਅਤੇ ਸਨ 2018 ਵਿਚ ਉਹ ਬਿੰਦਰ ਸਿੰਘ ਦੀ ਭੂਮਿਕਾ ਨਿਭਾਉਣਗੇ | ਬੱਬੂ ਮਾਨ ਦੀ ਇਹ ਫ਼ਿਲਮ 14 ਸਤੰਬਰ ਨੂੰ ਦੁਨੀਆਭਰ ਵਿਚ ਰਿਲੀਜ਼ ਹੋਵੇਗੀ |

babbu maan

ਜਿਵੇਂ ਕਿ ਦਸਿਆ ਗਿਆ ਹੈ ਕਿ ਇਸ ਫ਼ਿਲਮ ਵਿਚ ਬੱਬੂ ਮਾਨ ਵੱਖ ਵੱਖ ਭੂਮਿਕਾਵਾਂ ਨਿਭਾਉਣਗੇ ਇਸ ਕਰਕੇ ਉਹ ਆਪਣੇ ਸੋਸ਼ਲ ਨੇਟਵਰਕਿੰਗ ਸਾਈਟ ਤੇ ਅਲਗ ਅਲਗ ਰੋਲ ਦੀਆਂ ਤਸਵੀਰਾਂ ਸਾਂਝਾ ਕਰਦੇ ਨਜ਼ਰ ਆਉਂਦੇ ਹਨ | ਫ਼ਿਲਮ ਦੇ ਨਾਲ ਨਾਲ ਬੱਬੂ ਮਾਨ Babbu Maan ਅੱਜ ਕਲ ਆਪਣੇ ਸ਼ੋਅ ਵਿਚ ਵੀ ਵਿਅਸਤ ਹਨ | ਹਾਲ ਹੀ ਵਿਚ ਉਨ੍ਹਾਂ ਨੇ ਇਕ ਚਲਦੇ ਸ਼ੋਅ ਵਿਚ ਆਪਣੀ ਆਉਣ ਵਾਲੀ ਫ਼ਿਲਮ ਦੇ ਗੀਤ ਦਾ ਖੁਲਾਸਾ ਕਿੱਤਾ |

Upcoming movie song

A post shared by Babbu Maan (ਬੱਬੂ ਮਾਨ) (@thebabbumaan9) on

ਇਹ ਖੁਲਾਸਾ ਉਨ੍ਹਾਂ ਨੇ ਚਲਦੇ ਸ਼ੋਅ ਵਿਚ ਆਪਣੇ ਫ਼ਿਲਮ ਗੀਤ ਨੂੰ ਗਾ ਕੇ ਕਿੱਤਾ | ਗੀਤ ਦੇ ਬੋਲ ਹਨ ਕਿ ਜ਼ਿੰਦਗੀ ਇਕ ਜੁਆ ਹੈ, ਜੁਆ ਅਸੀਂ ਹਰ ਜਾਂਦੇ ਹਾਂ | ਜਿਵੇਂ ਕਿ ਉਮੀਦ ਹੈ ਖੰਟ ਵਾਲਾ ਮਾਨ ਨੇ ਆਪਣੇ ਹਰ ਗੀਤ ਅਤੇ ਫ਼ਿਲਮਾਂ ਵਾੰਗ ਇਸ ਫ਼ਿਲਮ ਨਾਲ ਵੀ ਲੋਕਾਂ ਦਾ ਦਿਲ ਜਿਤਨਾ ਹੈ | ਇਸ ਤੋਂ ਪਹਿਲਾਂ ਬੱਬੂ ਮਾਨ babbu maan ਨੇ ਪੰਜਾਬੀ ਫ਼ਿਲਮ ਹਸ਼ਰ, ਏਕਮ ਵਰਗੀਆਂ ਫ਼ਿਲਮਾਂ ਵਿਚ ਭੂਮਿਕਾ ਨਿਭਾ ਕੇ ਲੋਕਾਂ ਦੇ ਦਿਲ ਜਿੱਤੇ ਸਨ |

babbu maan


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network