ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਕੁਵਰ ਵਿਰਕ ਦੀ ਆਵਾਜ਼ ‘ਚ ਨਵਾਂ ਗੀਤ ‘ਕਾਲਾ ਜੋੜਾ’
ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਗਾਇਕ ਕੁਵਰ ਵਿਰਕ ਦੀ ਆਵਾਜ਼ ‘ਚ ਨਵਾਂ ਗੀਤ ‘ਕਾਲਾ ਜੋੜਾ’ ਰਿਲੀਜ਼ ਕੀਤਾ ਜਾਵੇਗਾ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਸੁਣ ਸਕਦੇ ਹੋ । ਇਸ ਗੀਤ ਨੂੰ ਮਿਊਜ਼ਿਕ ਖੁਦ ਦਿੱਤਾ ਹੈ ਕੁਵਰ ਵਿਰਕ ਨੇ ਅਤੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਹਨ ।
ਹੋਰ ਪੜ੍ਹੋ : ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਰਾਜ ਕੁੰਦਰਾ ਨਾਲ ਲੜ ਪਈ ਸ਼ਿਲਪਾ ਸ਼ੈੱਟੀ, ਰੋ-ਰੋ ਕੇ ਹੋਇਆ ਬੁਰਾ ਹਾਲ
ਇਹ ਗੀਤ ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਬੀਟ ਸੌਂਗ ਹੋਵੇਗਾ ।ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਕੀਤੇ ਜਾਣ ਵਾਲੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
ਪੀਟੀਸੀ ਪੰਜਾਬੀ ‘ਤੇ ਜਿੱਥੇ ਦਰਸ਼ਕਾਂ ਦੇ ਹਰ ਵਰਗ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਹਰ ਰੋਜ਼ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਕੁਵਰ ਵਿਰਕ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਇਸ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ ।