ਪੀਟੀਸੀ ਪਲੇਅ ਐਪ 'ਤੇ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਸ਼ੋਅ "ਚੌਸਰ" ਦਿ ਪਾਵਰ ਗੇਮਜ਼
ਪੀਟੀਸੀ ਪੰਜਾਬੀ ਉੱਤੇ ਜਲਦ ਹੀ ਇੱਕ ਨਵਾਂ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਨਾਂਅ ਹੈ (Chausar) "ਚੌਸਰ" ਦਿ ਪਾਵਰ ਗੇਮਜ਼ । ਇਹ ਸ਼ੋਅ ਸਿਆਸਤ ਤੇ ਸਿਆਸੀ ਦਾਅ ਪੇਚ ਉੱਤੇ ਅਧਾਰਿਤ ਹੈ। ਇਸ ਸ਼ੋਅ ਨੂੰ ਪੀਟੀਸੀ ਪਲੇਅ ਐਪ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜ਼ਨ ਲਈ ਕਈ ਤਰ੍ਹਾਂ ਦੇ ਸ਼ੋਅ ਪੇਸ਼ ਕਰਦਾ ਹੈ। ਅਜਿਹਾ ਹੀ ਇੱਕ ਹੋਰ ਨਵਾਂ ਸ਼ੋਅ ਦਰਸ਼ਕ ਜਲਦੀ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ। ਇਸ ਨਵੇਂ ਸ਼ੋਅ ਦਾ ਨਾਂਅ (Chausar) "ਚੌਸਰ" ਹੈ। ਇਸ ਵਿੱਚ ਤੁਹਾਨੂੰ ਕਲਾਕਾਰਾਂ ਦਾ ਨਿਵੇਕਲਾ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਸ਼ੋਅ ਰਾਜਨੀਤੀ ਨਾਲ ਸਬੰਧਤ ਹੋਵੇਗਾ। ਇਸ ਸ਼ੋਅ ਵਿੱਚ ਤੁਹਾਨੂੰ ਰਾਜਨੀਤੀ ਦੇ ਦਾਅ ਪੇਚ ਅਤੇ ਮੋਹਰਿਆਂ ਦੀ ਖੇਡ ਵੇਖਣ ਨੂੰ ਮਿਲੇਗੀ। ਇਸ ਸ਼ੋਅ ਨੂੰ ਵੇਖਣ ਲਈ ਜੁੜੇ ਰਹੋ ਪੀਟੀਸੀ ਨੈਟਵਰਕ ਦੇ ਨਾਲ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦਾ ਮਿਊਜ਼ਿਕ ਡਾਇਰੈਕਟਰ ਗੋਲਡ ਬੁਆਏ ਰਚਾਉਣ ਜਾ ਰਿਹਾ ਵਿਆਹ
ਇਹ ਨਵਾਂ ਸ਼ੋਅ (Chausar) "ਚੌਸਰ" ਦਿ ਪਾਵਰ ਗੇਮਜ਼, ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦਾ ਹੈ। ਇਸ ਵਿੱਚ ਤੁਹਾਨੂੰ ਰਾਜਨੀਤੀ ਨਾਲ ਸਬੰਧਤ ਹਾਈਵੋਲਟੇਜ਼ ਡਰਾਮਾ ਵੀ ਵੇਖਣ ਨੂੰ ਮਿਲੇਗਾ। ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ਦੀ ਐਕਸਕਲਿਊਸਿਵ ਵੈਬ ਸੀਰੀਜ਼ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਲੜ੍ਹੀਵਾਰ ਵੈਬ ਸੀਰੀਜ਼ ਵਿੱਚ ਤੁਹਾਨੂੰ ਇਸ ਦੇ ਨਵੇਂ ਐਪੀਸੋਡ ਵੇਖਣ ਨੂੰ ਮਿਲਣਗੇ।
Image Source: PTC
ਦੱਸ ਦਈਏ ਕਿ ਪੀਟੀਸੀ ਨੈਟਵਰਕ ਆਪਣੇ ਦਰਸ਼ਕਾਂ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬ ਨਾਲ ਜੋੜਨ ਲਈ ਕਈ ਉੁਪਰਾਲੇ ਕਰਦਾ ਹੈ। ਇਸ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਇਸ ਦੇ ਤਹਿਤ ਦਰਸ਼ਕਾਂ ਲਈ ਪੀਟੀਸੀ ਬਾਕਸ ਆਫਿਸ, ਕ੍ਰਾਈਮ, ਗੀਤ-ਸੰਗੀਤ ਤੇ ਕਾਮੇਡੀ ਸ਼ੋਅ ਦਾ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਜਲਦ ਹੀ ਆ ਰਿਹਾ ਹੈ ਨਵਾਂ ਸ਼ੋਅ "ਚੌਸਰ" ਦਿ ਪਾਵਰ ਗੇਮਜ਼।
View this post on Instagram