ਸ਼ੈੱਫ ਹਰਪਾਲ ਲਗਾਉਣਗੇ ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5 ‘ਚ ਕੁਕਿੰਗ ਤੇ ਮਸਤੀ ਦਾ ਤੜਕਾ, ਸ਼ੋਅ ‘ਚ ਇਸ ਤਰ੍ਹਾਂ ਲਵੋ ਭਾਗ

Reported by: PTC Punjabi Desk | Edited by: Lajwinder kaur  |  February 02nd 2020 05:04 PM |  Updated: February 02nd 2020 05:04 PM

ਸ਼ੈੱਫ ਹਰਪਾਲ ਲਗਾਉਣਗੇ ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5 ‘ਚ ਕੁਕਿੰਗ ਤੇ ਮਸਤੀ ਦਾ ਤੜਕਾ, ਸ਼ੋਅ ‘ਚ ਇਸ ਤਰ੍ਹਾਂ ਲਵੋ ਭਾਗ

ਪੀਟੀਸੀ ਨੈੱਟਵਰਕ ਵੱਲੋਂ ਚਲਾਏ ਜਾਂਦੇ ਰਿਆਲਟੀ ਸ਼ੋਅ ‘ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5’ ਜੋ ਕਿ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਖਾਣਾ ਬਨਾਉਣ ਦੇ ਸ਼ੁਕੀਨਾਂ ਵਾਸਤੇ ਸ਼ੁਰੂ ਕੀਤਾ ਗਿਆ ਹੈ।  ਇਸ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛਿਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਤੇ ਹੁਣ ਇਸ ਸ਼ੋਅ ਦਾ ਕਾਫਿਲਾ ਅੱਗੇ ਵੱਧਦੇ ਹੋਏ ਆਪਣੇ ਸੀਜ਼ਨ ਪੰਜ ਤੱਕ ਪਹੁੰਚ ਗਿਆ ਹੈ, ਤੇ ਸਰੋਤਿਆਂ ਵੱਲੋਂ ਇਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

ਹੋਰ ਵੇਖੋ:ਹਰਭਜਨ ਸਿੰਘ ਤੇ ਗੀਤਾ ਬਸਰਾ ਆਪਣੀ ਧੀ ਦੇ ਨਾਲ ਲੈ ਰਹੇ ਨੇ ਮਾਲਦੀਵ ‘ਚ ਛੁੱਟੀਆਂ ਦਾ ਅਨੰਦ, ਦੇਖੋ ਤਸਵੀਰਾਂ

ਜੇ ਤੁਸੀਂ ਵੀ ਸ਼ਾਮਿਲ ਹੋਣ ਚਾਹੁੰਦੇ ਹੋ ਇਸ ਸ਼ੋਅ ‘ਚ ਅਤੇ ਕੁਕਿੰਗ ਦੇ ਖੇਤਰ ‘ਚ ਆਪਣਾ ਨਾਂਅ ਚਮਕਾਉਣਾ ਚਾਹੁੰਦੇ ਹੋ ਅਤੇ ਆਪਣੇ ਕੁਕਿੰਗ ਦੇ ਟੈਲੇਂਟ ਨੂੰ ਦੁਨੀਆ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਰੈਸਿਪੀ ਲਿਖ ਕੇ ਇਸ ਈਮੇਲ ਆਈ ਡੀ ਤੇ ਭੇਜੋ ptcsuperchef@ptcnetwork.com  ਜਾਂ ਫਿਰ ਇਸ ਵਾਟਸਐੱਪ ਨੰਬਰ 91-9667300286'ਤੇ ਭੇਜ ਸਕਦੇ ਹੋ । ਇਸ ਦੇ ਨਾਲ ਹੀ ਪੀਟੀਸੀ ਪਲੇਅ ਐਪ 'ਤੇ ਵੀ ਲਿਖ ਕੇ ਭੇਜ ਸਕਦੇ ਹੋ।

ਇਸ ਵਾਰ ਦੇ ਸੀਜ਼ਨ 'ਚ ਸਾਡੇ ਨਾਲ ਹੋਣਗੇ ਸੈਲੀਬ੍ਰਿਟੀ ਸ਼ੈੱਫ ਹਰਪਾਲ ਸਿੰਘ ਸੋਖੀ। ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਦੇ ਜ਼ਰੀਏ ਖਾਣਾ ਬਨਾਉਣ ਦੇ ਸ਼ੁਕੀਨਾਂ ਲਈ ਇੱਕ ਪਲੇਟਫਾਰਮ ਮੁਹਈਆ ਕਰਵਾਇਆ ਜਾਂਦਾ ਹੈ। ਤੁਸੀਂ ਵੀ ਹਾਸਿਲ ਕਰਨਾ ਚਾਹੁੰਦੇ ਹੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਖਿਤਾਬ ਤਾਂ ਜਲਦੀ ਤੋਂ ਜਲਦੀ ਭੇਜੋ ਆਪਣੀ ਰੈਸਿਪੀ ਦੀ ਡਿਟੇਲ ਅਤੇ ਮੌਕਾ ਪਾਓ ਇਸ ਸ਼ੋਅ 'ਚ ਭਾਗ ਲੈਣ ਦਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network