ਭਾਵੁਕਤਾ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਗੀਤ 'ਪਾਗਲ'
ਦਿਲਜੀਤ ਦੋਸਾਂਝ ਦਾ ਨਵਾਂ ਗੀਤ 'ਪਾਗਲ' ਰਿਲੀਜ਼ ਹੋ ਚੁੱਕਿਆ ਹੈ । ਦਿਲ ਨੂੰ ਛੂਹ ਲੈਣ ਵਾਲਾ ਇਹ ਗੀਤ ਸੈਡ ਸੌਂਗ ਹੈ ਜਿਸ 'ਚ ਦਿਲਜੀਤ ਦੋਸਾਂਝ ਨੇ ਇੱਕ ਅਜਿਹੇ ਪਾਗਲਪਣ ਦੀ ਗੱਲ ਕੀਤੀ ਹੈ ਜੋ ਕਿਸੇ ਦੇ ਪਿਆਰ 'ਚ ਸਾਰੀ ਦੁਨੀਆ ਨੂੰ ਭੁਲਾ ਦਿੰਦਾ ਹੈ । ਇਸ ਗੀਤ 'ਚ ਦਿਲਜੀਤ ਨੇ ਫੀਚਰਿੰਗ 'ਚ ਵਿਦੇਸ਼ੀ ਕਲਾਕਾਰਾਂ ਨੂੰ ਵੀ ਲਿਆ ਹੈ
ਹੋਰ ਵੇਖੋ : ਫਿਲਮ ‘ਛੜਾ’ ਦੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਦੀ ਮਸਤੀ ਦਾ ਵੀਡਿਓ
https://www.youtube.com/watch?v=yilqDJN6TN0
ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਪਿਆਰ ਕਰਨ ਵਾਲਿਆਂ ਦਰਮਿਆਨ ਅਵਿਸ਼ਵਾਸ਼ ਪੈਦਾ ਕਰਨ ਲਈ ਇਸ ਗੀਤ 'ਚ ਕੰਮ ਕਰਨ ਵਾਲੀ ਅਦਾਕਾਰਾ ਦਾ ਪਿਤਾ ਗਲਤ ਫਹਿਮੀ ਦਾ ਬੀਜ ਪਾ ਦਿੰਦਾ ਹੈ ਅਤੇ ਇਹ ਗਲਤ ਫਹਿਮੀ ਹੀ ਦੋਨਾਂ ਦਰਮਿਆਨ ਦੂਰੀ ਦਾ ਕਾਰਨ ਬਣਦੀ ਹੈ । ਦੋਵੇਂ ਇੱਕ ਦੂਜੇ ਤੋਂ ਦੂਰ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਦਾ ਮੋਹ ਨਹੀਂ ਛੱਡ ਪਾਉਂਦੇ ।
ਪਰ ਜਦੋਂ ਤੱਕ ਇਹ ਗਲਤ ਫਹਿਮੀ ਦੂਰ ਹੁੰਦੀ ਹੈ ਦੋਨਾਂ ਚੋਂ ਇੱਕ ਇਸ ਦੁਨੀਆ ਤੋਂ ਹੀ ਰੁਖਸਤ ਹੋ ਜਾਂਦਾ ਹੈ । ਇਹ ਗਲਤ ਫਹਿਮੀ ਉਦੋਂ ਹੀ ਦੂਰ ਹੋ ਪਾਉਂਦੀ ਹੈ ਜਦੋਂ ਕੁੜ੍ਹੀ ਦਾ ਪਿਤਾ ਅੰਤ ਸਮੇਂ ਆਪਣੀ ਧੀ ਨਾਲ ਕੀਤੇ ਇਸ ਧੋਖੇ ਦਾ ਖੁਲਾਸਾ ਕਰਦਾ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਇਸ ਗੀਤ 'ਚ ਕੰਮ ਕਰਨ ਵਾਲੀ ਕਲਾਕਾਰ ਆਪਣੇ ਪ੍ਰੇਮੀ ਦੀਆਂ ਯਾਦਾਂ ਦੇ ਸਹਾਰੇ ਆਪਣੀ ਪੂਰੀ ਜ਼ਿੰਦਗੀ ਕੱਢ ਦਿੰਦੀ ਹੈ ।
ਇਸ ਗੀਤ 'ਚ ਦਿਲਜੀਤ ਦੋਸਾਂਝ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਿਆਰ 'ਚ ਜੇ ਇੱਕ ਵਾਰ ਗੰਢ ਪੈ ਜਾਵੇ ਤਾਂ ਉਹ ਖੁੱਲਦੀ ਨਹੀਂ 'ਤੇ ਜੇ ਕਦੇ ਗਲਤ ਫਹਿਮੀ ਆਪਸ 'ਚ ਹੋ ਵੀ ਜਾਂਦੀ ਹੈ ਤਾਂ ਇਸ ਨੂੰ ਮਿਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ ।
ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਨੇ। ਜਦਕਿ ਡਾਇਰੈਕਸ਼ਨ ਦਾ ਕੰਮ ਨਵਜੀਤ ਬੁੱਟਰ ਨੇ ਕੀਤਾ ਹੈ । ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਨੇ । ਇਸ ਗੀਤ ਦਾ ਕਨਸੈਪਟ ਬਹੁਤ ਹੀ ਵਧੀਆ ਹੈ ਅਤੇ ਬਹੁਤ ਹੀ ਭਾਵੁਕ ਵੀ ।
ਪਰ ਦਿਲਜੀਤ ਦਾ ਇਹ ਭਾਵੁਕਤਾ ਭਰਿਆ ਅੰਦਾਜ਼ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਵੇਖਣਾ ਹੋਵੇਗਾ ।