ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ 'ਹੇਰਾ ਫੇਰੀ' ਕਰਦੇ ਆਉਣਗੇ ਨਜ਼ਰ, ਰਾਜ ਸਿੰਘ ਬੇਦੀ ਦਾ ਵੀ ਮਿਲੇਗਾ ਸਾਥ
ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ 'ਹੇਰਾ ਫੇਰੀ' ਕਰਦੇ ਆਉਣਗੇ ਨਜ਼ਰ, ਨਵੀਂ ਫਿਲਮ ਦਾ ਐਲਾਨ : ਪੰਜਾਬੀ ਸਿਨੇਮਾ ਦੀਆਂ ਬੁਲੰਦੀਆਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਜਿੱਥੇ ਇਸ ਸਾਲ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਦੀ ਦੇ ਐਲਾਨ ਹੋ ਰਹੇ ਹਨ ਉੱਥੇ ਹੀ 2020 ਦਾ ਸਾਲ ਵੀ ਬੁੱਕ ਕੀਤਾ ਜਾ ਰਿਹਾ ਹੈ। ਜੀ ਹਾਂ ਬਾਲੀਵੁੱਡ ਦੀ ਹੇਰਾ ਫੇਰੀ ਨੇ ਤਾਂ ਕਈ ਰੰਗ ਦਿਖਾਏ ਹਨ ਪਰ ਹੁਣ ਹੇਰਾ ਫੇਰੀ ਪੰਜਾਬੀ ਸਿਨੇਮਾ 'ਤੇ ਵੀ ਅਗਲੇ ਸਾਲ ਨਜ਼ਰ ਆਉਣ ਵਾਲੀ ਹੈ। ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਰਾਜ ਸਿੰਘ ਬੇਦੀ ਦੀ ਆਉਣ ਵਾਲੀ ਫਿਲਮ ਹੇਰਾ ਫੇਰੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਹੈ।
ਫਿਲਮ ਨੂੰ ਸਮੀਪ ਕੰਗ ਹੋਰਾਂ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਅਤੇ 24 ਅਪ੍ਰੈਲ 2020 ਨੂੰ ਫਿਲਮ ਵੱਡੇ ਪਰਦੇ 'ਤੇ ਵੇਖਣ ਨੂੰ ਮਿਲੇਗੀ। ਮੂਵੀਜ਼ ਸਟੂਡੀਓ, ਫਾਈਵ ਰਿਵਰ ਫ਼ਿਲਮਜ਼, ਅਤੇ ਓਮਜੀ ਸਟਾਰ ਸਟੂਡੀਓ ਦੀ ਪ੍ਰੋਡਕਸ਼ਨ 'ਚ ਫਿਲਮ ਨੂੰ ਤਿਆਰ ਕੀਤਾ ਜਾਣਾ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸਮੀਰ ਦੀਕਸ਼ਿਤ, ਜਤੀਸ਼ ਵਰਮਾ, ਗਿਰੀਸ਼ ਜੌਹਰ, ਕੇਵਲ ਗਰਗ ਅਤੇ ਪ੍ਰਵੀਨ ਚੌਧਰੀ।
ਹੋਰ ਵੇਖੋ : 'ਜ਼ਿੰਦਗੀ ਜ਼ਿੰਦਾਬਾਦ' ਫਿਲਮ ਦੇ ਸੈੱਟ 'ਤੇ ਮਿੰਟੂ ਗੁਰਸਰੀਆ ਦੀ ਲੁੱਕ 'ਚ ਨਜ਼ਰ ਆਏ ਨਿੰਜਾ
ਦੇਖਣਾ ਹੋਵੇਗਾ ਕੀ ਇਹ ਪੰਜਾਬੀ ਫਿਲਮ ਹਿੰਦੀ ਫਿਲਮ ਹੇਰਾ ਫੇਰੀ ਦੀ ਰੀਮੇਕ ਹੋਣ ਵਾਲੀ ਹੈ ਜਾਂ ਪੰਜਾਬੀਆਂ ਦੀ ਕੋਈ ਆਪਣੀ ਹੇਰਾ ਫੇਰੀ ਹੋਵੇਗੀ। ਬਿੰਨੂ ਢਿੱਲੋਂ ਗੁਰਪ੍ਰੀਤ ਘੁੱਗੀ ਅਤੇ ਸਮੀਪ ਕੰਗ ਹੋਰਾਂ ਦੀ ਹਾਲ ਹੀ 'ਚ ਕਾਮੇਡੀ ਨਾਲ ਭਰਪੂਰ ਫਿਲਮ ਬੈਂਡ ਵਾਜੇ ਰਿਲੀਜ਼ ਹੋਈ ਹੈ ਜਿਸ ਨੇ ਬਾਕਸ ਆਫਿਸ 'ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਫਿਲਹਾਲ ਇਹ ਨਵੀਂ ਹੇਰਾ ਫੇਰੀ ਦੇਖਣ ਲਈ ਪੂਰੇ ਇੱਕ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ।