ਹੁਣ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ ਤੇ ਪਾਇਲ ਰਾਜਪੂਤ

Reported by: PTC Punjabi Desk | Edited by: Rupinder Kaler  |  November 19th 2020 04:37 PM |  Updated: November 19th 2020 04:37 PM

ਹੁਣ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ ਤੇ ਪਾਇਲ ਰਾਜਪੂਤ

ਰੌਸ਼ਨ ਪ੍ਰਿੰਸ ਤੇ ਪਾਇਲ ਰਾਜਪੂਤ ਦੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ । ‘ਰੰਗ ਰੱਤਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿੱਚ ਦੋਵੇਂ ਲੀਡ ਰੋਲ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਗੁਰਚਰਨ ਸਿੰਘ ਤੇ ਹਰਚਰਨ ਵੜੈਚ ਵੱਲੋਂ ਲਿਖੀ ਗਈ ਹੈ ਜਦੋਂ ਕਿ ਗੁਰਚਰਨ ਸਿੰਘ ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ।

Roshan Prince

ਹੋਰ ਪੜ੍ਹੋ :

Roshan Prince Release Teaser Of His Upcoming Song ‘Bewafaiyan’

ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਹਾਵੀਰ ਭੁੱਲਰ, ਸਤਵੰਤ ਕੌਰ, ਯਾਦ ਗਰੇਵਾਲ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰੌਸ਼ਨ ਪ੍ਰਿੰਸ ਨੂੰ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਵਿੱਚ ਦੇਖਿਆ ਗਿਆ ਸੀ ।

Roshan Prince Announces His New Venture. Can You Guess What Is It?

ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ ਦੀਆਂ ਹੋਰ ਵੀ ਕਈ ਫ਼ਿਲਮ ਰਿਲੀਜ਼ ਹੋਣ ਵਾਲੀਆਂ ਹਨ । ਜਦੋਂ ਕਿ ਪਾਇਲ ਰਾਜਪੂਤ ਵੀ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ । ਪਾਇਲ ਰਾਜਪੂਤ ਪੰਜਾਬੀ ਤੋਂ ਇਲਾਵਾ ਹੋਰ ਵੀ ਕਈ ਖੇਤਰੀ ਭਾਸ਼ਾਵਾਂ ਦੀਆਂਥ ਫ਼ਿਲਮਾਂ ਲਈ ਕੰਮ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network