ਰਿਦਮ ਬੁਆਏਜ਼ ਐਂਟਰਟੇਨਮੈਂਟ ਦਾ ਅਗਲਾ ਪ੍ਰੋਜੈਕਟ ਹੋਵੇਗਾ 'ਚੱਲ ਮੇਰਾ ਪੁੱਤ'…!
ਰਿਦਮ ਬੁਆਏਜ਼ ਐਂਟਰਟੇਨਮੈਂਟ ਨੇ ਆਪਣੀ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਕੀਤਾ ਹੈ । ਇਸ ਫ਼ਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ 'ਚੱਲ ਮੇਰਾ ਪੁੱਤ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।ਇਸ ਸਭ ਦੀ ਜਾਣਕਾਰੀ ਰਿਦਮ ਬੁਆਏਜ਼ ਐਂਟਰਟੇਨਮੈਂਟ ਟੀਮ ਦੇ ਇੱਕ ਮੈਂਬਰ ਨੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਸਾਂਝੀ ਕਰਕੇ ਦਿੱਤੀ ਹੈ । ਇਸ ਫ਼ਿਲਮ ਨੂੰ ਜਨਜੋਤ ਸਿੰਘ ਹੀ ਡਾਇਰੈਕਟ ਕਰ ਰਹੇ ਹਨ ।
https://www.instagram.com/p/Bx6SNYhHR75/
ਇਸ ਫ਼ਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕਰ ਰਹੇ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਰਿਦਮ ਬੁਆਏਜ਼ ਐਂਟਰਟੇਨਮੈਂਟ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਭਾਰਤ ਵਿੱਚ 5 ਅਤੇ ਵਿਦੇਸ਼ਾਂ ਵਿੱਚ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪੀ ਕੌਰ ਸਮੇਤ ਕਈ ਵੱਡੇ ਅਦਾਕਾਰ ਨਜ਼ਰ ਆਉਂਣਗੇ।
https://www.instagram.com/p/Bx9jDMWFSJH/
'ਲਾਈਏ ਜੇ ਯਾਰੀਆਂ' ਦੀ ਰਿਲੀਜ਼ਿੰਗ ਵਾਲੇ ਦਿਨ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵੀ ਰਿਲੀਜ਼ ਹੋਣ ਵਾਲੀ ਹੈ ਜਿਸ ਕਰਕੇ ਦੋਹਾਂ ਫ਼ਿਲਮਾਂ ਵਿੱਚਾਲੇ ਦਰਸ਼ਕਾਂ ਨੂੰ ਲੈ ਕੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ । ਪਰ ਅਮਰਿੰਦਰ ਗਿੱਲ ਇਸ ਫ਼ਿਲਮ ਨੂੰ ਰਿਲੀਜ਼ ਕਰਕੇ ਵੱਡਾ ਰਿਸਕ ਲੈ ਰਹੇ ਹਨ ।'ਲਾਈਏ ਜੇ ਯਾਰੀਆਂ' ਫ਼ਿਲਮ ਦਾ ਟਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ ।
https://www.instagram.com/p/Bxz1ggYFuAX/