ਸਿਨੇਮਾ ਘਰਾਂ 'ਚ ਪਹੁੰਚੀ 'ਪ੍ਰਾਹੁਣਾ' ,ਲੋਕਾਂ ਨੂੰ ਪਸੰਦ ਆਏ ਪ੍ਰਾਹੁਣੇ
ਕੁਲਵਿੰਦਰ ਬਿੱਲਾ ਅਤੇ ਵਾਮਿਕਾ ਗਾਬੀ ਦੀ ਫਿਲਮ 'ਪ੍ਰਾਹੁਣਾ' ਰਿਲੀਜ਼ ਹੋ ਚੁੱਕੀ ਹੈ ਅਤੇ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਹੀ ਹੈ । ਇਸ ਫਿਲਮ ਦਾ ਪਹਿਲਾ ਸ਼ੋਅ ਵੇਖਣ ਵਾਲੇ ਲੋਕਾਂ ਨੂੰ ਇਹ ਫਿਲਮ ਕਾਫੀ ਪਸੰਦ ਆਈ ਹੈ । ਕੁਲਵਿੰਦਰ ਬਿੱਲਾ ਨੇ ਇਸ ਦਾ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਇਸ ਫਿਲਮ ਦਾ ਪਹਿਲਾ ਸ਼ੋਅ ਵੇਖ ਕੇ ਆਏ ਲੋਕ ਇਸ ਬਾਰੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ ।
ਹੋਰ ਵੇਖੋ : ਗੀਤ “ਟਿੱਚ ਬਟਨ” ‘ਚ ਕੁਲਵਿੰਦਰ ਬਿੱਲਾ ਅਤੇ ਵਾਮੀਕੀ ਗੱਬੀ ਦੀ ਕੈਮਿਸਟ੍ਰੀ ਹੈ ਦੇਖਣ ਵਾਲੀ
https://www.instagram.com/p/BoQr8ErFOkk/?hl=en&taken-by=kulwinderbilla
ਫਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ ਬਾਰੇ ਹੈ ,ਜਿਸ 'ਚ ਪ੍ਰਾਹੁਣਾਚਾਰੀ ਨੂੰ ਖਾਸ ਮਹੱੱਤਵ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਜਵਾਈਆਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਵਾਈ ਆਪਣੇ ਆਪ ਨੂੰ ਸਾਬਿਤ ਕਰਨ ਲਈ ਅਤੇ ਆਪਣੀ ਮੁੱਛ ਖੜੀ ਰੱਖਣ ਲਈ ਸਹੁਰੇ ਪਰਿਵਾਰ ਤੇ ਰੋਅਬ ਦਾਬਾ ਰੱਖਦੇ ਨੇ । ਇਸ ਫਿਲਮ 'ਚ ਕੁਲਵਿੰਦਰ ਬਿੱਲਾ ਨੇ ਜੰਟਾ ਨਾਂਅ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ ਅਤੇ ਉਨ੍ਹਾਂ ਨਾਲ ਮੁੱਖ ਭੂਮਿਕਾ 'ਚ ਵਾਮਿਕਾ ਗਾਬੀ ਨੇ ।
ਫਿਲਮ 'ਚ ਪੁਰਾਣਾ ਗੀਤ ਸੰਗੀਤ ਵੀ ਸੁਣਨ ਨੂੰ ਮਿਲੇਗਾ। ਇਸ ਫਿਲਮ 'ਚ ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਕੁਲਵਿੰਦਰ ਬਿੱਲਾ ਮੁੱਖ ਭੂਮਿਕਾ ਨਜ਼ਰ ਆਉਣਗੇ। ਭਾਵੇਂ ਕਲਵਿੰਦਰ ਬਿੱਲਾ ਦੀ ਬਤੌਰ ਹੀਰੋ ਇਹ ਪਹਿਲੀ ਫਿਲਮ ਹੈ ਪਰ ਅਦਾਕਾਰ ਵਜੋਂ ਉਹ 'ਸੂਬੇਦਾਰ ਜੋਗਿੰਦਰ ਸਿੰਘ' 'ਚ ਕੰਮ ਕਰ ਚੁੱਕੇ ਹਨ। ਸੁਖਰਾਜ ਸਿੰਘ ਦੀ ਲਿਖੀ ਇਸ ਫਿਲਮ ਨੂੰ ਅੰਮਿਤ ਰਾਜ ਚੱਢਾ ਅਤੇ ਮੋਹਿਤ ਬਨਵੈਨ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਮਨੀ ਧਾਲੀਵਾਲ, ਅਤੇ ਸਹਿ ਨਿਰਮਾਤਾ ਸੁਮੀਤ ਸਿੰਘ ਹਨ। ਇਸ ਫਿਲਮ 'ਚ ਪੁਰਾਣੇ ਪੰਜਾਬੀ ਸੱਭਿਆਚਾਰ 'ਚ ਰੀਤੀ ਰਿਵਾਜ਼ ਦੇ ਨਾਲ ਨਾਲ ਫਿਲਮ 'ਚ ਕਮੇਡੀ ਵੀ ਵੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।