(ਵੀਡੀਓ) ਕਰਮਜੀਤ ਅਨਮੋਲ ਨੇ ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਵਿਚਕਾਰ ਲਗਾਈ ਅੱਗ

Reported by: PTC Punjabi Desk | Edited by: Gourav Kochhar  |  May 22nd 2018 09:52 AM |  Updated: May 22nd 2018 09:53 AM

(ਵੀਡੀਓ) ਕਰਮਜੀਤ ਅਨਮੋਲ ਨੇ ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਵਿਚਕਾਰ ਲਗਾਈ ਅੱਗ

ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਕਰਮਜੀਤ ਅਨਮੋਲ ਨੇ ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਵਿਚਾਲੇ ਵੈਰ ਪਵਾ ਦਿੱਤਾ ਹੈ। ਹਾਲਾਂਕਿ ਇਹ ਵੈਰ ਅਸਲ ਜ਼ਿੰਦਗੀ 'ਚ ਨਹੀਂ, ਸਗੋਂ ਫਿਲਮ 'ਚ ਪਿਆ ਹੈ। ਦਰਅਸਲ 'ਕੈਰੀ ਆਨ ਜੱਟਾ 2 Carry On Jatta 2' ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਡਾਇਲਾਗ ਪ੍ਰੋਮੋ 'ਚ ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਕਰਮਜੀਤ ਅਨਮੋਲ ਨਜ਼ਰ ਆ ਰਹੇ ਹਨ। ਪ੍ਰੋਮੋ ਕਾਫੀ ਫਨੀ ਹੈ ਤੇ ਇਸ 'ਚ ਕਰਮਜੀਤ ਅਨਮੋਲ ਦੇ ਗੱਲ ਕਰਨ ਦਾ ਲਹਿਜ਼ਾ ਵੀ ਸ਼ਾਨਦਾਰ ਹੈ।

Karamjit Anmol On The Set Of Carry On Jatta 2 With BN Sharma

ਦੱਸਣਯੋਗ ਹੈ ਕਿ 'ਕੈਰੀ ਆਨ ਜੱਟਾ 2 Carry On Jatta 2' ਫਿਲਮ 'ਚ ਗਿੱਪੀ ਗਰੇਵਾਲ Gippy Grewal, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਉਪਾਸਨਾ ਸਿੰਘ, ਕਰਮਜੀਤ ਅਨਮੋਲ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਸਮੀਪ ਕੰਗ ਨੇ ਡਾਇਰੈਕਟ ਕੀਤੀ ਹੈ ਤੇ ਇਸ ਦੇ ਮਜ਼ੇਦਾਰ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਦੇਸ਼-ਵਿਦੇਸ਼ਾਂ 'ਚ ਫਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਪੰਜਾਬੀ ਫਿਲਮ 'ਕੈਰੀ ਆਨ ਜੱਟਾ 2 Carry On Jatta 2' ਦੇ ਮਜ਼ੇਦਾਰ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ। ਇਨ੍ਹਾਂ ਪ੍ਰੋਮੋਜ਼ 'ਚ ਗਿੱਪੀ ਗਰੇਵਾਲ, ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਦੇ ਮਜ਼ੇਦਾਰ ਡਾਇਲਾਗਸ ਸੁਣਨ ਨੂੰ ਮਿਲ ਰਹੇ ਹਨ। ਪ੍ਰੋਮੋਜ਼ ਦੇਖ ਕੇ ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵੱਧ ਜਾਵੇਗਾ। ਫਿਲਮ 'ਚ ਉਕਤ ਤਿੰਨਾਂ ਤੋਂ ਇਲਾਵਾ ਸੋਨਮ ਬਾਜਵਾ, ਉਪਾਸਨਾ ਸਿੰਘ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ ਤੇ ਕਰਮਜੀਤ ਅਨਮੋਲ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

https://www.youtube.com/watch?v=QG-7eRMtTnk

Karamjit Anmol On The Set Of Carry On Jatta 2 With Jaswinder Bhalla and Director Smeep Kang


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network