ਫ਼ਿਲਮ 'ਆਦਿਪੁਰਸ਼' ਦੇ ਪੋਸਟਰ 'ਤੇ ਸ਼ੁਰੂ ਹੋਇਆ ਨਵਾਂ ਵਿਵਾਦ, ਫ਼ਿਲਮ ਮੇਕਰਸ 'ਤੇ ਲੱਗੇ ਪੋਸਟਰ ਡਿਜ਼ਾਈਨ ਕਾਪੀ ਕਰਨ ਦੇ ਇਲਜ਼ਾਮ
Controversy on poster of Film 'Adipurush': ਸਾਊਥ ਸੁਪਰ ਸਟਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਆਦਿਪੁਰਸ਼' ਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਟੀਜ਼ਰ ਰਿਲੀਜ਼ ਹੋਣ ਮਗਰੋਂ ਫ਼ਿਲਮ ਮੇਕਰਸ ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਸੈਫ ਅਲੀ ਖ਼ਾਨ ਦੇ ਲੁੱਕ ਨੂੰ ਲੈ ਕੇ ਵਿਵਾਦ ਮਗਰੋਂ ਇਸ ਫ਼ਿਲਮ ਦੇ ਪੋਸਟਰ ਨੂੰ ਲੈ ਕੇ ਇੱਕ ਹੋਰ ਵਿਵਾਦ ਸ਼ੁਰੂ ਹੋ ਗਿਆ ਹੈ। ਐਨੀਮੇਸ਼ਨ ਸਟੂਡੀਓ ਨੇ ਫ਼ਿਲਮ ਮੇਕਰਸ ਉੱਤੇ ਪੋਸਟਰ ਕਾਪੀ ਕਰਨ ਦੇ ਇਲਜ਼ਾਮ ਲਾਏ ਹਨ।
Image Source :Instagram
ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਦਰਸ਼ਕਾਂ ਵਿੱਚ ਉਤਸ਼ਾਹ ਨੂੰ ਵੇਖਦੇ ਹੋਏ ਫ਼ਿਲਮ ਮੇਕਰਸ ਵੱਲੋਂ 2 ਅਕਤੂਬਰ ਨੂੰ ਇਸ ਫ਼ਿਲਮ ਦਾ ਪੋਸਟਰ ਅਤੇ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ। ਹਲਾਂਕਿ ਕਿ ਇਸ ਫ਼ਿਲਮ ਦੇ ਟੀਜ਼ਰ ਨੂੰ ਵੇਖਣ ਮਗਰੋਂ ਦਰਸ਼ਕ ਖੁਸ਼ ਨਜ਼ਰ ਨਹੀਂ ਆਏ। ਇਸ ਵਿਚਾਲੇ ਸੈਫ ਅਲੀ ਖ਼ਾਨ ਦੇ ਲੁੱਕ ਲਈ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਅਤੇ ਹੁਣ ਫ਼ਿਲਮ ਮੇਕਰਸ ਨੂੰ ਇਸ ਫ਼ਿਲਮ ਦੇ ਪੋਸਟਰ ਲਈ ਟ੍ਰੋਲ ਕੀਤਾ ਜਾ ਰਿਹਾ ਹੈ।
ਹੁਣ, ਇੱਕ ਐਨੀਮੇਸ਼ਨ ਸਟੂਡੀਓ ਨੇ ਦਾਅਵਾ ਕੀਤਾ ਹੈ ਕਿ ਪੋਸਟਰ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਇੱਕ ਤਸਵੀਰ ਦੀ ਨਕਲ ਹੈ। ਐਨੀਮੇਸ਼ਨ ਸਟੂਡੀਓ ਨੇ ਹੁਣ ਕਿਹਾ ਹੈ ਕਿ ਟੀਜ਼ਰ ਦਾ ਪਹਿਲਾ ਲੁੱਕ ਪੋਸਟਰ ਅਤੇ ਕੁਝ ਦ੍ਰਿਸ਼ ਉਨ੍ਹਾਂ ਦੇ ਕੰਮ ਤੋਂ ਕਾਪੀ ਕੀਤੇ ਗਏ ਸਨ। ਹਾਲਾਂਕਿ ਉਨ੍ਹਾਂ ਦਾ ਮੇਕਰਸ ਨਾਲ 'ਲੜਾਈ' ਕਰਨ ਦਾ ਕੋਈ ਇਰਾਦਾ ਨਹੀਂ ਹੈ।
Image Source :Instagram
ਇਸ ਫ਼ਿਲਮ ਬਾਰੇ ਐਨੀਮੇਸ਼ਨ ਸਟੂਡੀਓ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਐਨੀਮੇਸ਼ਨ ਸਟੂਡੀਓ ਨੇ ਆਪਣੀ ਪੋਸਟ ਵਿੱਚ ਲਿਖਿਆ, “ਸਾਡੇ ਕੰਮ ਦੀ ਇਸ ਤਰ੍ਹਾਂ ਨਕਲ ਹੁੰਦੇ ਦੇਖ ਕੇ ਬਹੁਤ ਨਿਰਾਸ਼ਾ ਹੋ ਰਹੀ ਹੈ, ਪਰ ਪਿਛਲੇ ਕੁਝ ਸਾਲਾਂ ਦੌਰਾਨ, ਅਜਿਹਾ ਕਈ ਵਾਰ ਹੋਇਆ ਹੈ ਕਿ ਇਹ ਬਿਲਕੁਲ ਹਾਸੋਹੀਣ ਹੈ। ਅਸੀਂ ਇਸ ਨੂੰ ਲੜਾਈ ਦੇ ਤੌਰ 'ਤੇ ਨਹੀਂ ਦੇਖਦੇ ਕਿਉਂਕਿ ਅਸੀਂ ਤੁਹਾਡਾ ਧਿਆਨ ਇਸ ਤਰ੍ਹਾਂ ਦੇ ਕੰਮ 'ਤੇ ਕੇਂਦਰਿਤ ਕਰਾਂਗੇ। ਮਹਾਨ ਸਮੱਗਰੀ ਅਤੇ ਉਹ ਮਾਰਗ ਬਣਾਉਣਾ ਜਾਰੀ ਰੱਖਾਂਗੇ, ਪਰ ਹੋ ਸਕਦਾ ਹੈ ਕਿ ਇਹ ਸ਼ਬਦ ਫੈਲ ਜਾਣਗੇ।"
ਦੱਸ ਦਈਏ ਕਿ ਫ਼ਿਲਮ 'ਆਦਿਪੁਰਸ਼' ਇੱਕ ਮਿਥਿਹਾਸਿਕ ਡਰਾਮੇ ਉੱਤੇ ਅਧਾਰਿਤ ਫ਼ਿਲਮ ਹੈ। ਇਸ ਫ਼ਿਲਮ ਨੂੰ ਓਮ ਰਾਉਤ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਦੇ ਟੀਜ਼ਰ ਨੂੰ ਲੈ ਕੇ ਕਾਫੀ ਆਲੋਚਨਾ ਵੀ ਹੋਈ ਸੀ। ਗੱਲ ਭਾਵੇਂ ਸੈਫ ਅਲੀ ਖ਼ਾਨ ਜਾਂ ਪ੍ਰਭਾਸ ਦੇ ਕਿਰਦਾਰ ਦੀ ਹੋਵੇ। ਕ੍ਰਿਤੀ ਸੈਨਨ ਦੀ ਗੱਲ ਹੋਵੇ ਜਾਂ ਹਨੂੰਮਾਨ ਦੇ ਰੋਲ ਦੀ, ਫ਼ਿਲਮ 'ਚ ਸਭ ਕੁਝ ਵੱਖਰਾ ਹੈ, ਜਿਸ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਨੈਟੀਜ਼ਨਸ ਨੇ ਮਹਿਸੂਸ ਕੀਤਾ ਕਿ ਫ਼ਿਲਮ ਵਿੱਚ ਕਾਫੀ ਕੁਝ ਹੋਰਨਾਂ ਫ਼ਿਲਮਾਂ ਤੇ ਇਸ ਦੇ VFX ਡਿਜ਼ਾਈਨ ਕਈ ਥਾਵਾਂ ਤੋਂ ਕਾਪੀ ਕੀਤੇ ਗਏ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ 'ਆਦਿਪੁਰਸ਼' ਦੇ ਦ੍ਰਿਸ਼ਾਂ 'ਚ ਕੁਝ ਵੀ ਪ੍ਰਭਾਵਸ਼ਾਲੀ ਨਹੀਂ ਸੀ। ਕੁਝ ਨੇ ਇਹ ਵੀ ਕਿਹਾ ਕਿ ਇਸ ਫ਼ਿਲਮ ਦਾ ਟੀਜ਼ਰ 'ਗੇਮ ਆਫ ਥ੍ਰੋਨਸ' ਤੋਂ ਕਾਪੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਫ਼ਿਲਮ ਮੇਕਰਸ ਉੱਤੇ ਇਸ ਦੇ ਪੋਸਟਰ ਨੂੰ ਕਾਪੀ ਕਰਨ ਦੇ ਇਲਜ਼ਾਮ ਵੀ ਲੱਗ ਗਏ ਹਨ।
Image Source :Instagram
ਹੋਰ ਪੜ੍ਹੋ: ਨਵੀਂ ਵੈੱਬ ਸੀਰੀਜ਼ ਤੋਂ ਸਾਹਮਣੇ ਆਇਆ ਸੁਸ਼ਮਿਤਾ ਸੇਨ ਦਾ ਨਵਾਂ ਲੁੱਕ, ਕਿਹਾ 'ਤਾਲੀ ਬਜਾਉਂਗੀ ਨਹੀਂ ਬਜਵਾਉਂਗੀ
ਲਗਾਤਾਰ ਵਿਵਾਦਾਂ 'ਚ ਘਿਰ ਰਹੀ ਫ਼ਿਲਮ ਕੀ ਬਾਕਸ ਆਫਿਸ ਉੱਤੇ ਆਪਣਾ ਕਮਾਲ ਦਿਖਾ ਸਕੇਗੀ., ਇਹ ਤਾਂ ਫ਼ਿਲਮ ਰਿਲੀਜ਼ ਹੋਣ ਤੋ ਬਾਅਦ ਹੀ ਪਤਾ ਲੱਗ ਸਕੇਗਾ। ਫ਼ਿਲਮ 'ਆਦਿਪੁਰਸ਼' ਅਗਲੇ ਸਾਲ 12 ਜਨਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।