ਹੁਣ ਮੋਗਲੀ 'ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਦੇਖੋ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਏਗਾ ਕਿਸ ਦਾ ਕਿਰਦਾਰ
ਹੁਣ ਮੋਗਲੀ 'ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਦੇਖੋ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਏਗਾ ਕਿਸ ਦਾ ਕਿਰਦਾਰ: ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਨੱਬੇ ਦੇ ਦੌਰ ਦੇ ਸਭ ਤੋਂ ਪ੍ਰਸਿੱਧ ਸ਼ੋਅ ਮੌਗਲੀ ਦੀ ਜਿਸ ਨੂੰ ਅੱਜ ਵੀ ਉਹਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕੇ ‘90 ਦੇ ਸਮੇਂ ਚ ਕੀਤਾ ਜਾਂਦਾ ਸੀ। ਇਕ ਵਾਰ ਫੇਰ ਤੋਂ ਮੋਗਲੀ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕੀਤਾ ਜਾ ਰਿਹਾ ਹੈ । ਇਸ ਵਾਰ Netflix ‘ਮੋਗਲੀ ਲੇਜੇਂਡ ਓਫ ਦਾ ਜੰਗਲ’ ਦਾ ਹਿੰਦੀ ਵਰਜ਼ਨ ਚ ਲੈ ਕੇ ਆ ਰਹੇ ਨੇ।
ਹੋਰ ਪੜ੍ਹੋ: ਪ੍ਰਿੰਸ ਨਰੂਲਾ ਨੇ ਯੁਵਿਕਾ ਦੇ ਹੱਥ ‘ਤੇ ਲਗਾਈ ਮਹਿੰਦੀ, ਵੀਡੀਓ ਵਾਇਰਲ
ਆਉ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਕਿ ਖਾਸ ਹੈ, 5 ਮਹਾਂਰਥੀ ਬਾਲੀਵੁੱਡ ਐਕਟਰ ਇਸ ਚ ਸ਼ਾਮਿਲ ਹੋਣਗੇ। ਦੱਸ ਦੇਈਏ ਇਸ ‘ਚ ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਜੈਕੀ ਸ਼ਰਾਫ, ਬਿੱਗ ਬੀ ਦੇ ਸਪੁੱਤਰ ਅਭਿਸ਼ੇਕ ਬੱਚਨ ਤੇ ਕਰੀਨਾ ਕਪੂਰ ਖਾਨ ਅਪਣੀ ਆਵਾਜ਼ ਦੇਣਗੇ।ਤੇ ਆਉਣ ਵਾਲੀ ਮੋਗਲੀ ਮੂਵੀ ਜਿਸਦਾ ਭਾਰਤ 'ਚ ਹਿੰਦੀ ਵਰਜ਼ਨ ਰਿਲੀਜ਼ ਹੋਣ ਜਾ ਰਿਹਾ ਹੈ। ਉਸ ਲਈ ਹਿੰਦੀ ਮੂਵੀ ਦੇ ਸੁਪਰ ਸਟਾਰ ਇਸ ਲਈ ਅਪਣੀ ਆਵਾਜ਼ ਦੇ ਕੇ ਇਸ ਮੂਵੀ ‘ਚ ਚਾਰ ਚੰਦ ਲਗਾਉਣਗੇ।
ਹੋਰ ਪੜ੍ਹੋ: ਵਰੁਣ ਧਵਨ ਨੇ ਇਕ ਵਾਰ ਫਿਰ ਉਤਾਰੀ ਸਲਮਾਨ ਖਾਨ ਦੀ ਨਕਲ, ਵੀਡੀਓ ਵਾਇਰਲ
ਨੇਟਫਲਿਕਸ ਵਾਲਿਆਂ ਨੇ ਫਿਲਮੀ ਸਿਤਾਰਿਆਂ ਨੂੰ ਮੋਗਲੀ ਮੂਵੀ ਦਾ ਹਿੱਸਾ ਬਣਨ ਲਈ ਚੁਣਿਆ ਹੈ। ਅਨਿਲ ਕਪੂਰ ਦੇਣਗੇ ‘ਭਾਲੂ’ ਦੇ ਕਿਰਦਾਰ ਲਈ ਆਵਾਜ਼, ਮਾਧੁਰੀ ਦੀਕਸ਼ਿਤ ‘ਨਿਸ਼ਾ’ ਲਈ , ਜ਼ੈਕੀ ਸ਼ਰਾਫ ‘ਸ਼ੇਰ ਖਾਨ’ ਲਈ, ਅਭਿਸ਼ੇਕ ਬੱਚਨ ‘ਭਗੀਰਾ’ ਲਈ ਤੇ ਕਰੀਨਾ ਕਪੂਰ ਖਾਨ ‘ਕਾ’ ਲਈ ਅਪਣੀ ਆਵਾਜ਼ ਦੇਣਗੇ।
. @NetflixIndia pic.twitter.com/QlvJE219oh
— Abhishek Bachchan (@juniorbachchan) November 20, 2018
ਇਸ ਮੂਵੀ ਦਾ ਟ੍ਰੇਲਰ 27 ਨਵੰਬਰ ਨੂੰ ਰਿਲੀਜ਼ ਹੋਵੇਗਾ ਤੇ ਗਲੋਬਲ ਪ੍ਰੀਮਿਅਰ Netflix ਤੇ 7 ਦਸੰਬਰ 2018 ਨੂੰ ਹੋਵੇਗਾ।
-PTC Punjabi